ਆਈ.ਟੀ.ਬੀ.ਪੀ ਨੇ ਨੌਕਰੀ ਦੇ ਕੇ ਨਵਾਜਿਆ
ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੰਧੂ) – ਛਤੀਸ਼ਗੜ੍ਹ ਵਿਖੇ ਸੰਪੰਨ ਹੋਈ 5 ਰੋਜ਼ਾ ਸੀਨੀਅਰ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਜ਼ਿਲੇ੍ ਦੇ ਪਿੰਡ ਵਡਾਲਾ ਭਿੱਟੇਵੱਡ ਰਾਮਤੀਰਥ ਰੋਡ ਨਿਵਾਸੀ ਤੇ ਇੰਡੋ ਤਿਬੱਤ ਬਾਰਡਰ ਪੁਲਿਸ ਦੇ ਅੰਤਰਰਾਸ਼ਟਰੀ ਪਾਵਰ ਲਿਫਟਿੰਗ ਖਿਡਾਰੀ ਕਰਨਬੀਰ ਸਿੰਘ ਪੁੱਤਰ ਨਿਰਵੈਲ ਸਿੰਘ ਨੇ ਆਪਣੀ ਵੇਟ ਕੈਟਾਗਿਰੀ 93 ਕਿਲੋਗ੍ਰਾਮ ਦੇ ਵਿੱਚ ਫਸਟ ਰਨਰਜ਼ਅੱਪ ਰਹਿੰਦੇ ਹੋਏ ਸਿਲਵਰ ਮੈਡਲ ਹਾਸਲ ਕੀਤਾ ਹੈ।ਵਾਪਸ ਪਰਤਨ `ਤੇ ਇਲਾਕਾ ਨਿਵਾਸੀਆਂ ਤੇ ਉਸ ਤੇ ਸਹਿਯੋਗੀ ਕਰਮਚਾਰੀਆਂ ਵੱਲੋਂ ਉਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਕਰਨਬੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਸਕੂਲ, ਤਹਿਸੀਲ, ਸੂਬਾ ਤੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਤੋਂ ਇਲਾਵਾ ਅੰਤਰਵਰਸਿਟੀ ਪੱਧਰ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਕਈ ਮੈਡਲ ਤੇ ਵਕਾਰੀ ਐਵਾਰਡ ਆਪਣੀ ਝੋਲੀ ਪੁਵਾ ਚੁੱਕਾ ਹੈ।ਜਿਸ ਦੇ ਬਲਬੂਤੇ ਉਸ ਨੂੰ ਆਈ.ਟੀ.ਬੀ.ਪੀ ਵੱਲੋਂ ਨੌਕਰੀ ਦੇ ਕੇ ਨਵਾਜ਼ਿਆ ਗਿਆ।ਉਸ ਨੇ ਕਿਹਾ ਕਿ ਹੁਣ ਉਹ ਅਗਲੇਰੇ ਮੁਕਾਬਲਿਆਂ ਲਈ ਸਿਰਤੋੜ ਮਿਹਨਤ ਕਰੇਗਾ। ਸੀਨੀਅਰ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਪ 2018 ਦੇ ਵਿੱਚ ਆਪਣੀ ਸ਼ਮੂਲੀਅਤ ਤੇ ਪ੍ਰਾਪਤੀ ਨੂੰ ਲੈ ਕੇ ਖੁਸ਼ ਕਰਨਬੀਰ ਸਿੰਘ ਉਸ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਚੈਂਪੀਅਨ ਦਾ ਤਾਜ ਵੀ ਪਹਿਨੇਗਾ।
ਆਪਣੀ ਇਸ ਪ੍ਰਾਪਤੀ ਦਾ ਸਿਹਰਾ ਉਸ ਨੇ ਆਪਣੇ ਅੰਤਰਰਾਸ਼ਟਰੀ ਕੋਚ ਬਲਜਿੰਦਰ ਸਿੰਘ ਬਾਜਵਾ ਖਿਡਾਰੀ ਲਵਦੀਪ ਸਿੰਘ, ਗਗਨਦੀਪ ਸਿੰਘ, ਗੁਰਦੀਪ ਸਿੰਘ, ਜਗਦੀਪ ਸਿੰਘ, ਲਵਪ੍ਰੀਤ ਸਿੰਘ ਨੇਵੀ, ਨਿੱਕੂ ਸਿੰਘ ਅਤੇ ਅਨਮੋਲ ਨੂੰ ਦਿੱਤਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …