Friday, March 27, 2026

ਸਾਂਝੇ ਵਿਦਿਆਰਥੀ ਮੋਰਚੇ ਦੇ ਧਰਨੇ ਦੌਰਾਨ ਵਿਦਿਆਰਥੀਆਂ ‘ਤੇ ਹੋਏ ਹਮਲੇ ਦੀ ਨਿਖੇਧੀ

ਸਰਕਾਰੀ ਰਜਿੰਦਰਾ ਕਾਲਜ਼ ਵਿਖੇ ਵਿਦਿਆਰਥੀ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ

PPN1110201803ਬਠਿੰਡਾ, 11 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਟੂਡੈਂਟਸ ਯੂਨੀਅਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਂਝੇ ਵਿਦਿਆਰਥੀ ਮੋਰਚੇ ਦੇ ਧਰਨੇ ਦੌਰਾਨ ਵਿਦਿਆਰਥੀਆਂ ‘ਤੇ ਹੋਏ ਹਮਲੇ ਅਤੇ ਗੁੰਡਾਗਰਦੀ ਦੇ ਖਿਲਾਫ ਸਰਕਾਰੀ ਰਜਿੰਦਰਾ ਕਾਲਜ਼ ਵਿਖੇ ਵਿਦਿਆਰਥੀ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਪੰਜਾਬ ਸਟੂਡੈਂਟ ਯੂਨੀਅਨ ਦੇ ਸੱਦੇ ‘ਤੇ ਪੰਜਾਬ ਸਟੂਡੈਂਟ ਯੂਨੀਅਨ (ਰੰਧਾਵਾ) ਨੇ ਵੀ ਇਸ ਸੰਘਰਸ਼ ਦੀ ਹਮਾਇਤ ਕੀਤੀ।ਯੂਨੀਅਨ ਨੇ ਨਾਇਬ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੂੰ ਮੰਗ ਪੱਤਰ ਵੀ ਸੌਂਪਿਆ।ਸੰਗੀਤਾ ਰਾਣੀ ਨੇ ਕਿਹਾ ਕਿ ਪੰਜਾਬੀ ਯੁਨੀਵਰਸਿਟੀ ਵਿੱਚ ਵਿਦਿਆਰਥਣਾਂ ਨੂੰ ਬਰਾਬਰੀ ਦੇ ਹੱਕ, ਜਿਸ ਵਿੱਚ ਲੜਕੀਆਂ ਦਾ ਹੋਸਟਲ 24 ਘੰਟੇ ਖੁੱਲ੍ਹੇ ਰੱਖਣ ਦੀ ਮੰਗ ਨੂੰ ਲੈ ਕੇ 6 ਜਥੇਬੰਦੀਆਂ ‘ਤੇ ਅਧਾਰਿਤ, ਸਾਂਝਾ ਵਿਦਿਆਰਥੀ ਮੋਰਚਾ ਸੰਘਰਸ਼ ਕਰ ਰਿਹਾ ਸੀ, ਜਿਸ ’ਤੇ ਯੂਨੀਵਰਸਿਟੀ ਅਥਾਰਟੀ ਦੀ ਸ਼ਹਿ ’ਤੇ ਵੱਡੀ ਗਿਣਤੀ ਵਿੱਚ ਗੁੰਡਾ ਅਨਸਰਾਂ ਨੇ ਹਮਲਾ ਕੀਤਾ ਅਤੇ ਧਰਨਾਕਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ।ਸੰਗੀਤਾ ਰਾਣੀ ਨੇ ਕਿਹਾ ਕਿ ਇਹ ਸਭ ਯੂਨੀਵਰਸਿਟੀ ਦੇ ਚੀਫ ਸਕਿਓਰਟੀ ਅਫਸਰ ਕੈਪਟਨ ਗੁਰਤੇਜ ਸਿੰਘ ਅਤੇ ਪ੍ਰਵੋਸਟ ਨਿਸ਼ਾਨ ਸਿੰਘ ਦਿਓਲ ਨੇ ਗੁੰਡਾ ਅਨਸਰਾਂ ਦੀ ਮੀਟਿੰਗ ਕਰਵਾ ਕੇ ਇੱਕ ਸ਼ਾਜਿਸ਼ ਤਹਿਤ ਕਰਵਾਇਆ ਹੈ।ਉਨ੍ਹਾਂ ਕਿਹਾ ਕਿ ਦਿਓਲ ਵਲੋਂ ਪਹਿਲਾਂ ਵੀ ਯੂਨੀਵਰਸਿਟੀ ‘ਚ ਇੱਕ ਲੜਕੀ ਦੇ ਗਲ ‘ਚ ਹੱਥ ਪਾਇਆ ਸੀ, ਜਿਸ ਦੇ ਬਦਲੇ ਉਸ ਨੂੰ ਮਾਫੀ ਮੰਗਣੀ ਪਈ ਸੀ, ਜਿਸ ਦੀ ਰੰਜਿਸ਼ ਰੱਖਦਿਆਂ ਉਨ੍ਹਾਂ ਇਹ ਸਭ ਕਰਵਾਇਆ ਹੈ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਧਰਨੇ ਉਪਰ ਹਮਲਾ ਹੋਇਆ ਸੀ, ਹਮਲਾਵਰਾਂ ’ਤੇ ਕਾਰਵਾਈ ਕਰਨ ਦੀ ਬਜਾਏ ਪੀ.ਐਸ.ਯੂ ਦੇ ਸੂਬਾਈ ਆਗੂਆਂ ਅਮਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਤੂਰ ਸਮੇਤ ਡੀ.ਐਸ.ਓ ਦੇ ਆਗੂਆਂ ’ਤੇ ਹੀ ਪਰਚੇ ਦਰਜ ਕਰ ਦਿੱਤੇ ਗਏ।
ਵਿਦਿਆਰਥੀਆਂ ਨੇ ਮੰਗ ਕੀਤੀ ਕਿ ਯੂਨੀਵਰਸਿਟੀ ਦੇ ਰਜਿਸ਼ਟਰਾਰ ਮਨਜੀਤ ਸਿੰਘ ਨਿੱਜਰ ਨੂੰ ਅਹੁੱਦੇ ਤੋਂ ਤੁਰੰਤ ਹਟਾਇਆ ਜਾਵੇ, ਪ੍ਰਵੋਸਟ ਨਿਸ਼ਾਨ ਸਿੰਘ ਦਿਓਲ, ਚੀਫ ਸਕਓਰਟੀ ਅਫਸਰ ਕੈਪਟਨ ਗੁਰਤੇਜ ਸਿੰਘ ਨੂੰ ਬਰਖਾਸ਼ਤ ਕੀਤਾ ਜਾਵੇ ਅਤੇ ਇੰਨ੍ਹਾਂ ਦੋਨਾਂ ‘ਤੇ ਇਰਾਦਾ ਕਤਲ ਦਾ ਕੇਸ ਦਰਜ਼ ਕੀਤਾ ਜਾਵੇ, ਸੰਘਰਸ਼ ਕਰ ਰਹੀਆਂ ਵਿਦਿਆਰਥਣਾਂ ਦੀਆਂ ਸਾਰੀਆਂ ਮੰਗਾ ਫੌਰੀ ਪ੍ਰਵਾਨ ਕੀਤੀਆਂ ਜਾਣ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ‘ਤੇ ਗੌਰ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।ਇਸ ਮੌਕੇ ਸੁਖਜਿੰਦਰ ਸਿੰਘ, ਅਮਰਪਾਲ ਸਿੰਘ, ਰਾਂਝਾ ਸਿੰਘ, ਸੰਦੀਪ ਸਿੰਘ, ਰੀਤੂ, ਜੋਤੀ, ਸਿਮਰਜੀਤ ਕੌਰ, ਰਜਨੀ, ਗੁਰਪ੍ਰੀਤ ਆਦਿ ਮੌਜ਼ੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply