
ਬਟਾਲਾ, 24 ਅਗਸਤ (ਨਰਿਦਰ ਬਰਨਾਲ)- ਸਿਹਤ ਵਿਭਾਗ ਪੰਜਾਬ ਤੇ ਸਿਖਿਆ ਵਿਭਾਗ ਦੇ ਆਪਸੀ ਸਹਿਯੋਗ ਨਾਲ ਵਿਦਿਆਰਥੀਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਭਾਰਤ ਭੂਸਨ ਦੀ ਦੇਖ ਰੇਖ ਹਠ ਇੱਕ ਟੀਕਾ ਕਰਨ ਕੈਪ ਲਗਾਇਆ ਗਿਆ।ਇਸ ਕੈਪ ਦੌਰਾਨ 16 ਸਾਲ ਤੋ ਵੱਧ ਦੇ ਵਿਦਿਆਰਥੀਆਂ ਨੂੰ ਟੈਟ ਨੈਸ ਦੇ ਟੀਕੇ ਲਗਾਏ ਗਏ। ਇਸ ਟੀਕਾ ਕਰਨ ਕੈਪ ਦੌਰਾਨ ਜੈਤੋਸਰਜਾ ਸਕੂਲ ਦੇ 120 ਵਿਦਿਆਰਥੀਆਂ ਦੇ ਟੈਟਨੈਸ ਦੇ ਟੀਕੇ ਲਗਾਏ ਗਏ। ਇਸ ਸਿਹਤ ਵਿਭਾਗ ਦੀ ਟੀਮ ਵਿਚ ਟੀਕਾ ਕਰਨ ਕੈਪ ਦੌਰਾਨ ਸਰਬਜੀਤ ਕੌਰ ਐਲ ਐਚ ਵੀ, ਰਣਜੀਤ ਕੌਰ, ਸੁਖਜਿੰਦਰ ਕੌਰ ਆਸਾ ਵਰਕਰ, ਕੁਲਜੀਤ ਕੌਰ ਆਸ਼ਾ ਵਰਕਰ ਤੇ ਚਰਨਜੀਤ ਕੌਰ ਤੋ ਇਲਾਵਾ ਕਲਾਸ ਇੰਚਾਰਜ ਮੈਡਮ ਪਰਦੀਪ ਕੌਰ ਤੇ ਨੀਰੂ ਬਾਲਾ ਹਾਜਰ ਸਨ।
Punjab Post Daily Online Newspaper & Print Media