ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਸ਼ਹਿਰੇ ਦੇ ਤਿਉਹਾਰ ਮੌਕੇ ਜੌੜਾ ਫਾਟਕ ਵਿਖੇ ਵਾਪਰੇ ਰੇਲ ਹਾਦਸੇ ਦੀ ਸਚਾਈ ਨੂੰ ਲੱਭਣ ਲਈ
ਪੰਜਾਬ ਸਰਕਾਰ ਵਲੋਂ ਮੈਜਿਸਟਰੇਟ ਇੰਨਕੁਆਰੀ ਦੇ ਜੋ ਹੁਕਮ ਜਾਰੀ ਕੀਤੇ ਗਏ ਸਨ, ਉਹ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਹਾਦਸੇ ਦੀ ਮੈਜਿਸਟਰੇਟ ਇਨਕੁਆਰੀ ਕਰਨ ਲਈ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ.ਪੁਰਸ਼ਾਰਥ ਆਈ.ਏ.ਐਸ ਨੂੰ ਸਪੈਸ਼ਲ ਕਾਰਜਕਾਰੀ ਮੈਜਿਸਟਰੇਟ ਨਿਯੁੱਕਤ ਕੀਤਾ ਗਿਆ ਹੈ, ਜੋ ਕਿ ਕੱਲ੍ਹ ਤੋਂ ਅੰਮ੍ਰਿਤਸਰ ਆ ਚੁੱਕੇ ਹਨ।
ਰੇਲ ਹਾਦਸੇ ਦੀ ਜਾਂਚ ਨੂੰ ਅਰੰਭ ਕਰਦਿਆਂ ਸਪੈਸ਼ਲ ਕਾਰਜਕਾਰੀ ਮੈਜਿਸਟਰੇਟ ਬੀ. ਪੁਰਸ਼ਾਰਥ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੇਲ ਹਾਦਸੇ ਸਬੰਧੀ ਚਸਮਦੀਦ ਗਵਾਹ ਅਤੇ ਕੋਈ ਵੀ ਵਿਅਕਤੀ ਜੋ ਇਸ ਹਾਦਸੇ ਸਬੰਧੀ ਸਪੱਸ਼ਟ ਜਾਣਕਾਰੀ ਰੱਖਦਾ ਹੋਵੇ ਅਤੇ ਉਹ ਆਪਣੀ ਗਵਾਹੀ ਜਾਂ ਮਹੱਤਵਪੂਰਨ ਸੂਚਨਾ ਜਾਂ ਪੁਖਤਾ ਸਬੂਤ ਉਨ੍ਹਾਂ ਕੋਲ ਦਰਜ਼ ਕਰਾਵਾਉਣਾ ਚਾਹੁੰਦਾ ਹੋਵੇ, ਜਿਸ ਨਾਲ ਇਹ ਇੰਨਕੁਆਰੀ ਸਹੀ ਤਰੀਕੇ ਨਾਲ ਮਿਥੇ ਸਮੇਂ ’ਤੇ ਮੁਕੰਮਲ ਹੋ ਸਕੇ, ਉਹ ਮਿਤੀ 25 ਅਕਤੂਬਰ 2018 (ਵੀਰਵਾਰ) ਅਤੇ ਮਿਤੀ 29 ਅਕਤੂਬਰ 2018 (ਸੋਮਵਾਰ) ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਦਫ਼ਤਰ ਨਗਰ ਸੁਧਾਰ ਟਰੱਸਟ ਰਣਜੀਤ ਐਵੀਨਿਊ, ਬਲਾਕ-ਸੀ ਅੰਮ੍ਰਿਤਸਰ ਵਿਖੇ ਨਿੱਜੀ ਪੱਧਰ ’ਤੇ ਹਾਜ਼ਰ ਹੋ ਕੇ ਦਰਜ ਕਰਵਾ ਸਕਦਾ ਹੈ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media