Friday, March 13, 2026

ਯੂਨੀਵਰਸਿਟੀ ਦੀ 49ਵੀਂ ਇੰਟਰ-ਕਾਲਜ ਅਥਲੈਟਿਕਸ ਪ੍ਰਤੀਯੋਗਿਤਾ ਦਾ ਆਯੋਜਨ

ਅੰਮ੍ਰਿਤਸਰ, 29 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਥਲੈਟਿਕਸ ਖੇਡ ਮੈਦਾਨ ਵਿਚ 49ਵੀਂ PPN3010201806ਇੰਟਰ-ਕਾਲਜ ਐਥਲੈਟਿਕਸ (ਪੁਰਸ਼-ਇਸਤਰੀਆਂ) 2018-2019 ਪ੍ਰਤੀਯੋਗਿਤਾ ਦਾ ਆਯੋਜਨ ਹੋਇਆ।ਇਸ ਵਿਚ ਯੂਨੀਵਰਸਿਟੀ ਨਾਲ ਸੰਬੰਧਿਤ 60 ਵੱਖ-ਵੱਖ ਕਾਲਜਾਂ ਦੇ 500 ਤੋਂ ਵੱਧ ਐਥਲੀਟਾਂ ਨੇ ਹਿੱਸਾ ਲਿਆ।
       ਐਥਲੈਟਿਕਸ ਦੇ ਪੁਰਸ਼ ਮੁਕਾਬਲਿਆਂ ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਓਵਰਆਲ ਚੈਂਪੀਅਨ, ਖਾਲਸਾ ਕਾਲਜ ਅੰਮ੍ਰਿਤਸਰ ਰਨਰ-ਅਪ, ਡੀ.ਏ.ਵੀ ਕਾਲਜ ਜਲੰਧਰ ਤੀਸਰੇ ਅਤੇ ਐਸ.ਐਸ.ਐਮ ਕਾਲਜ ਦੀਨਾਨਗਰ ਚੌਥੇ ਨੰਬਰ `ਤੇ ਰਿਹਾ।
       ਇਸੇ ਤਰ੍ਹਾਂ ਐਥਲੈਟਿਕਸ ਦੇ ਇਸਤਰੀਆਂ ਮੁਕਾਬਲੇ ਵਿਚ ਐਚ.ਐਮ.ਵੀ ਕਾਲਜ ਜਲੰਧਰ ਓਵਰਆਲ ਚੈਂਪੀਅਨ ਬਣਿਆ।ਖਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਰਨਜ਼-ਅਪ, ਖਾਲਸਾ ਕਾਲਜ, ਅੰਮ੍ਰਿਤਸਰ ਨੇ ਤੀਜਾ ਅਤੇ ਜੀ.ਐਨ ਖਾਲਸਾ ਕਾਲਜ ਦਰੌਲੀ ਕਲਾਂ ਨੇ ਚੌਥੀ ਪੁਜੀਸ਼ਨ ਹਾਸਲ ਕੀਤੀ।
       ਸ਼੍ਰੀਮਤੀ ਸੁਨੀਤਾ ਰਾਣੀ, ਪਦਮਸ੍ਰੀ ਅਤੇ ਅਰਜੁਨ ਅਵਾਰਡੀ (ਅਥਲੈਟਿਕਸ) ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਸਨ ਅਤੇ ਜੇਤੂਆਂ ਨੂੰ ਮੈਡਲ ਪ੍ਰਦਾਨ ਕੀਤੇ।ਇਸ ਮੌਕੇ ਡਾ. ਸੁਖਦੇਵ ਸਿੰਘ, ਡਾਇਰੈਕਟਰ ਖੇਡਾਂ ਅਤੇ ਡਾ. ਕੰਵਰ ਮਨਦੀਪ ਸਿੰਘ, ਸਹਾਇਕ ਡਾਇਰੈਕਟਰ ਖੇਡਾਂ ਵੀ ਮੌਜੂਦ ਸਨ।       

Check Also

ਖਾਲਸਾ ਕਾਲਜ ਵਿਖੇ ਨਵੀਂ ਸਿੱਖਿਆ ਨੀਤੀ 2020 ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਭਾਰਤ …

Leave a Reply