ਅੰਮ੍ਰਿਤਸਰ, 29 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਥਲੈਟਿਕਸ ਖੇਡ ਮੈਦਾਨ ਵਿਚ 49ਵੀਂ ਇੰਟਰ-ਕਾਲਜ ਐਥਲੈਟਿਕਸ (ਪੁਰਸ਼-ਇਸਤਰੀਆਂ) 2018-2019 ਪ੍ਰਤੀਯੋਗਿਤਾ ਦਾ ਆਯੋਜਨ ਹੋਇਆ।ਇਸ ਵਿਚ ਯੂਨੀਵਰਸਿਟੀ ਨਾਲ ਸੰਬੰਧਿਤ 60 ਵੱਖ-ਵੱਖ ਕਾਲਜਾਂ ਦੇ 500 ਤੋਂ ਵੱਧ ਐਥਲੀਟਾਂ ਨੇ ਹਿੱਸਾ ਲਿਆ।
ਐਥਲੈਟਿਕਸ ਦੇ ਪੁਰਸ਼ ਮੁਕਾਬਲਿਆਂ ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਓਵਰਆਲ ਚੈਂਪੀਅਨ, ਖਾਲਸਾ ਕਾਲਜ ਅੰਮ੍ਰਿਤਸਰ ਰਨਰ-ਅਪ, ਡੀ.ਏ.ਵੀ ਕਾਲਜ ਜਲੰਧਰ ਤੀਸਰੇ ਅਤੇ ਐਸ.ਐਸ.ਐਮ ਕਾਲਜ ਦੀਨਾਨਗਰ ਚੌਥੇ ਨੰਬਰ `ਤੇ ਰਿਹਾ।
ਇਸੇ ਤਰ੍ਹਾਂ ਐਥਲੈਟਿਕਸ ਦੇ ਇਸਤਰੀਆਂ ਮੁਕਾਬਲੇ ਵਿਚ ਐਚ.ਐਮ.ਵੀ ਕਾਲਜ ਜਲੰਧਰ ਓਵਰਆਲ ਚੈਂਪੀਅਨ ਬਣਿਆ।ਖਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਰਨਜ਼-ਅਪ, ਖਾਲਸਾ ਕਾਲਜ, ਅੰਮ੍ਰਿਤਸਰ ਨੇ ਤੀਜਾ ਅਤੇ ਜੀ.ਐਨ ਖਾਲਸਾ ਕਾਲਜ ਦਰੌਲੀ ਕਲਾਂ ਨੇ ਚੌਥੀ ਪੁਜੀਸ਼ਨ ਹਾਸਲ ਕੀਤੀ।
ਸ਼੍ਰੀਮਤੀ ਸੁਨੀਤਾ ਰਾਣੀ, ਪਦਮਸ੍ਰੀ ਅਤੇ ਅਰਜੁਨ ਅਵਾਰਡੀ (ਅਥਲੈਟਿਕਸ) ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਸਨ ਅਤੇ ਜੇਤੂਆਂ ਨੂੰ ਮੈਡਲ ਪ੍ਰਦਾਨ ਕੀਤੇ।ਇਸ ਮੌਕੇ ਡਾ. ਸੁਖਦੇਵ ਸਿੰਘ, ਡਾਇਰੈਕਟਰ ਖੇਡਾਂ ਅਤੇ ਡਾ. ਕੰਵਰ ਮਨਦੀਪ ਸਿੰਘ, ਸਹਾਇਕ ਡਾਇਰੈਕਟਰ ਖੇਡਾਂ ਵੀ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …