Friday, November 22, 2024

ਖ਼ਾਲਸਾ ਕਾਲਜ ਵਿਖੇ ‘10 ਰੋਜ਼ਾ ਅੰਤਰ ਕਾਲਜ ਦੀਵਾਲੀ ਟੂਰਨਾਮੈਂਟ’ ਸੰਪੰਨ

ਖ਼ਾਲਸਾ ਕਾਲਜ ਨੇ ਟੂਰਨਾਮੈਂਟ ’ਚ ਹਾਸਲ ਕੀਤਾ ਪਹਿਲਾਂ ਸਥਾਨ
ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪਿਛਲੇ 10 ਦਿਨਾਂ ਤੋਂ ਚਲ ਰਿਹਾ ‘ਦੀਵਾਲੀ ਇੰਟਰ ਕਾਲਜ PPN0611201807ਟੂਰਨਾਮੈਂਟ’ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ।ਜਿਸ ’ਚ ਖ਼ਾਲਸਾ ਕਾਲਜ 21 ਅੰਕਾਂ ਨਾਲ ਪਹਿਲੇ, ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਹੇਰ 17 ਅੰਕਾਂ ਨਾਲ ਦੂਸਰੇ ਅਤੇ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ 8-8 ਅੰਕਾਂ ਨਾਲ ਸਾਂਝੇ ਤੌਰ ਤੀਸਰੇ ਸਥਾਨ ’ਤੇ ਜੇਤੂ ਰਹੇ।
    ਖ਼ਾਲਸਾ ਕਾਲਜ ਖੇਡ ਮੈਦਾਨ ’ਚ ਕਰਵਾਏ ਗਏ ਇਸ ਮੁਕਾਬਲੇ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਟੂਰਨਾਮੈਂਟ ਦਾ ਮਕਸਦ ਵਿਦਿਆਰਥੀਆਂ ਨੂੰ ਇਕ ਦੂਜੇ ਦੇ ਕਰੀਬ ਲਿਆਉਣ ਅਤੇ ਆਪਸੀ ਸਾਂਝ ਤੇ ਮਿਲਵਰਤਣ ਪੈਦਾ ਕਰਨਾ ਸੀ, ਜਿਸ ’ਚ ਕੌਂਸਲ ਅਧੀਨ ਚਲ ਰਹੇ 12 ਖ਼ਾਲਸਾ ਵਿੱਦਿਅਕ ਅਦਾਰਿਆਂ ਦੇ ਕਰੀਬ 700 ਖਿਡਾਰੀਆਂ ਜਿਨ੍ਹਾਂ ’ਚ 425 ਲੜਕੇ ਅਤੇ 275 ਲੜਕੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
    ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਮਨੁੱਖ ਦੇ ਸਰਵਪੱਖੀ ਵਿਕਾਸ ਤੇ ਚੰਗੇ ਸਮਾਜ ਦੀ ਸਿਰਜਣਾ ਲਈ ਖੇਡ ਮੁਕਾਬਲੇ ਹੋਣੇ ਅਤਿ ਲਾਜ਼ਮੀ ਹਨ।ਛੀਨਾ ਨੇ ਉਕਤ ਖੇਡ ਮੁਕਾਬਲਿਆਂ ’ਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ, ਟਰਾਫ਼ੀਆਂ ਅਤੇ ਟਰੈਕ ਸੂਟ ਵੀ ਤਕਸੀਮ ਕੀਤੇ।
    ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਅੱਜ ਦੇ ਦੌਰ ’ਚੇ ਖੇਡਾਂ ਦੀ ਘੱਟਦੀ ਰੁਚੀ ਵਿਦਿਆਰਥੀਆਂ ’ਚ ਸਰੀਰਿਕ ਅਤੇ ਮਾਨਸਿਕ ਰੋਗਾਂ ਦਾ ਕਾਰਨ ਬਣ ਰਹੀ ਹੈ।ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਨੇ ਬਾਹਰੋਂ ਆਏ ਵੱਖ-ਵੱਖ ਖ਼ਾਲਸਾ ਸੰਸਥਾਵਾਂ ਦੇ ਪ੍ਰਿੰਸੀਪਲ, ਸਟਾਫ਼ ਮੈਂਬਰ ਅਤੇ ਟੂਰਨਾਮੈਂਟ ’ਚ ਸ਼ਾਮਿਲ ਖਿਡਾਰੀਆਂ ਦਾ ਕੀਤਾ।
    ਲੜਕਿਆਂ ਦੇ ਖੇਡ ਮੁਕਾਬਲਿਆਂ ਅਧੀਨ ਕ੍ਰਿਕੇਟ ਟੂਰਨਾਮੈਂਟ ’ਚ ਖ਼ਾਲਸਾ ਕਾਲਜ ਦੀ ਟੀਮ ਨੇ ਪਹਿਲਾਂ ਸਥਾਨ ਕੀਤਾ ਅਤੇ ਖ਼ਾਲਸਾ ਕਾਲਜ ਆਫ਼ ਲਾਅ ਅਤੇ ਖ਼ਾਲਸਾ ਕਾਲਜ ਆਫ਼ ਵੈਟਰਨਰੀ ਨੇ ਦੂਜਾ ਤੇ ਤੀਜਾ ਸਥਾਨ ਕੀਤਾ। ਬਾਸਕਿਟਬਾਲ ’ਚ ਖ਼ਾਲਸਾ ਕਾਲਜ ਦੀ ਟੀਮ ਨੇ ਪਹਿਲਾਂ, ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ ਦੂਜਾ ਅਤੇ ਖ਼ਾਲਸਾ ਕਾਲਜ ਆਫ਼ ਵੈਟਰਨਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਵਾਲੀਬਾਲ ’ਚ ਖ਼ਾਲਸਾ ਕਾਲਜ, ਖ਼ਾਲਸਾ ਕਾਲਜ ਮੋਹਾਲੀ, ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ, ਹੇਰ ਨੇ ਕ੍ਰਮਵਾਰ ਪਹਿਲਾਂ, ਦੂਜਾ ਤੇ ਤੀਜਾ, ਰੱਸਾਕਸੀ ’ਚ ਖ਼ਾਲਸਾ ਕਾਲਜ, ਖ਼ਾਲਸਾ ਕਾਲਜ, ਹੇਰ ਅਤੇ ਖ਼ਾਲਸਾ ਕਾਲਜ ਮੋਹਾਲੀ ਨੇ ਪਹਿਲਾਂ, ਦੂਜਾ ਅਤੇ ਤੀਜਾ ਕ੍ਰਮਵਾਰ, ਚੈੱਸ ’ਚ ਖ਼ਾਲਸਾ ਕਾਲਜ, ਹੇਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਨੇ ਕ੍ਰਮਵਾਰ ਸਥਾਨ ਹਾਸਲ ਕੀਤਾ। ਲੜਕੀਆਂ ਦੇ ਖੇਡ ਮੁਕਾਬਲਿਆਂ ਅਧੀਨ ਬੈਡਮਿੰਟਨ ’ਚੋਂ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਨੇ ਪਹਿਲਾਂ, ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ ਦੂਜਾ ਅਤੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਨੇ ਤੀਜਾ, ਰੱਸਾਕਸੀ ’ਚ ਖ਼ਾਲਸਾ ਕਾਲਜ ਆਫ਼ ਨਰਸਿੰਗ ਨੇ ਪਹਿਲਾਂ, ਖ਼ਾਲਸਾ ਕਾਲਜ, ਹੇਰ ਦੂਜਾ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਨੇ ਤੀਸਰਾ, ਚੈੱਸ ’ਚ ਖ਼ਾਲਸਾ ਕਾਲਜ ਫ਼ਾਰ ਵੂਮੈਨ ਪਹਿਲਾਂ, ਖ਼ਾਲਸਾ ਕਾਲਜ ਆਫ਼ ਨਰਸਿੰਗ ਨੇ ਦੂਸਰਾ ਅਤੇ ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।
    ਇਸ ਮੌਕੇ ਕੌਂਸਲ ਦੇ ਮੈਂਬਰ ਸ: ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰਿੰਸੀਪਲ ਡਾ. ਹਰਭਜਨ ਸਿੰਘ, ਪ੍ਰਿੰਸੀਪਲ ਡਾ. ਐਸ. ਐਸ. ਸੰਧੂ, ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਪ੍ਰਿੰਸੀਪਲ ਡਾ. ਨੀਲਮ ਹੰਸ, ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਪ੍ਰੋ: ਸੁਖਮੀਨ ਬੇਦੀ, ਨਵਨੀਨ ਬਾਵਾ, ਦਵਿੰਦਰ ਸਿੰਘ, ਡਾ. ਜੇ ਐਸ ਅਰੋੜਾ, ਪ੍ਰੋ: ਜਸਜੀਤ ਕੌਰ, ਪ੍ਰੋ: ਗੁਰਦੇਵ ਸਿੰਘ, ਪ੍ਰੋ: ਸਵਰਾਜ ਕੌਰ, ਪ੍ਰੋ: ਕਿਰਨਦੀਪ ਕੌਰ, ਪ੍ਰੋ: ਸਤਨਾਮ ਸਿੰਘ, ਡਾ. ਚਰਨਜੀਤ ਸਿੰਘ, ਡਾ. ਆਤਮ ਸਿੰਘ ਰੰਧਾਵਾ, ਡਾ. ਪਰਮਿੰਦਰ ਸਿੰਘ, ਡਾ. ਅਵਤਾਰ ਸਿੰਘ, ਕੋਚ ਰਣਜੀਤ ਸਿੰਘ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply