ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਦਾ ਧੰਨਵਾਦ ਕਰਦੇ ਹੋਏ ਕਿਹਾ ਦੀ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਕੇਂਦਰ ਸਰਕਾਰ ਨੇ ਸਰਕਾਰੀ ਅਤੇ ਗੈਰ ਸਰਕਾਰੀ ਸਕੁਲਾਂ ਵਿੱਚ ਪੜ ਰਹੇ ਸਾਰੇ ਪ੍ਰਾਇਮਰੀ ਵਿਦਿਆਰਥੀਆਂ ਦੇ ਸਕੁਲ ਬੈਗ ਦਾ ਭਾਰ ਨਿਰਧਾਰਿਤ ਕਰਦੇ ਹੋਏ ਸਾਰੀਆਂ ਰਾਜ ਸਰਕਾਰਾਂ ਨੂੰ ਇਸ ਨੂੰ ਸਖਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ ਹੈ ।
ਚੁੱਗ ਨੇ ਦਸਿਆ ਦੀ ਹੁਣ ਦੁਸਰੀ ਜਮਾਤ ਤੱਕ ਦੇ ਬੱਚਿਆਂ ਦੇ ਸਕੂਲ ਬੈਗ ਦਾ ਭਾਰ 1.50 ਕਿਲੋ, ਤੀਜੀ ਤੋਂ ਪੰਜਵਂੀ ਦੇ ਵਿਦਿਆਰਥੀਆਂ ਦੇ ਬੈਗ ਦਾ ਭਾਰ 3 ਕਿਲੋ ਨਿਰਧਾਰਤ ਕਰਣ ਦਾ ਫੈਸਲਾ ਲਿਆ ਗਿਆ ਹੈ।ਉਨ੍ਹਾਂ ਨੇ ਦੱਸਿਆ ਦੀ ਪਹਿਲੀ ਅਤੇ ਦੁਸਰੀ ਜਮਾਤ ਦੇ ਵਿਦਿਆਰਥੀਆਂ ਨੂੰ ਹੋਮਵਰਕ ਨਹੀ ਦਿੱਤਾ ਜਾਵੇਗਾ।ਤੀਜੀ ਅਤੇ ਪੰਜਵੀ ਜਮਾਤ ਦੇ ਵਿਦਿਆਰਥੀਆਂ ਨੂੰ ਹਿਸਾਬ ਭਾਸ਼ਾ ਅਤੇ ਵਾਤਾਵਰਣ ਵਿਗਿਆਨ ਪੜਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਚੁੱਗ ਨੇ ਦੱਸਿਆ ਦੀ ਚਿਲਡਰਨਜ਼ ਸਕੂਲ ਬੈਗ ਐਕਟ 2006 ਦੇ ਤਹਿਤ ਕਿਹਾ ਗਿਆ ਕਿ ਬੱਚਿਆਂ ਦੇ ਸਕੂਲ ਬੈਗ ਦਾ ਭਾਰ ਉਨ੍ਹਾਂ ਦੇ ਸਰੀਰ ਦੇ ਕੁੱਲ ਭਾਰ ਦੇ 10 ਫ਼ੀਸਦੀ ਤੋਂ ਜਿਆਦਾ ਨਹੀਂ ਹੋਣਾ ਚਾਹੀਦਾ ਹੈ।ਇਹਨਾਂ ਸਭ ਉਪਰਾਲਿਆਂ ਦੇ ਬਾਵਜ਼ੂਦ ਅੱਜ ਵੀ ਜਿਆਦਾਤਰ ਸਕੂਲੀ ਬੱਚਿਆਂ ਨੂੰ ਭਾਰੀ ਬੋਝ ਆਪਣੀ ਪਿੱਠ `ਤੇ ਢੋਣਾ ਪੈਂਦਾ ਹੈ।
ਚੁੱਗ ਨੇ ਕਿਹਾ ਕਿ ਅੱਜ ਤੱਕ ਇਹੀ ਧਾਰਨਾ ਸੀ ਕਿ ਸਕੂਲ ਚਾਹੇ ਸਰਕਾਰੀ ਹੋ ਜਾਂ ਪਾਈਵੇਟ ਜਿਸ ਸਕੂਲ ਦਾ ਬਸਤਾ ਜਿਨ੍ਹਾਂ ਜਿਆਦਾ ਭਾਰੀ ਹੁੰਦਾ ਹੈ ਅਤੇ ਜਿਥੇ ਜਿਨ੍ਹਾਂ ਜਿਆਦਾ ਹੋਮਵਰਕ ਦਿੱਤਾ ਜਾਂਦਾ ਹੋਵੇ ਉਸ ਨੂੰ ਓਨਾ ਹੀ ਚੰਗਾ ਸਕੂਲ ਮੰਨਿਆ ਜਾਂਦਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …