Tuesday, March 17, 2026

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ ਬਿਊਰੋ) –
192 ਦਿਨਾਂ ਬਾਅਦ ਬਰਗਾੜੀ ਮੋਰਚੇ ਦੀ ਸਮਾਪਤੀ ਦਾ ਐਲਾਨ – ਕੈਪਟਨ ਦੇ ਦੋ ਮੰਤਰੀਆਂ ਨੇ ਪਹੁੰਚ ਕੇ ਬਰਗਾੜੀ ਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਸੰਕਲਪ ਦੁਹਰਾਇਆ।
           ਬਰਗਾੜੀ ਮੋਰਚੇ ਦਾ ਅਜੇ ਪਹਿਲਾ ਪੜਾਅ ਖਤਮ ਹੋਇਆ – ਇਨਸਾਫ ਪ੍ਰਾਪਤੀ ਤੱਕ ਕਿਸੇ ਹੋਰ ਰੂਪ ਵਿੱਚ ਜਾਰੀ ਰਹੇਗਾ ਮੋਰਚਾ – ਧਿਆਨ ਸਿੰਘ ਮੰਡ।
           ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ- ਧਿਆਨ ਸਿੰਘ ਮੰਡ।
           ਬਹਿਬਲ ਕਲਾਂ ਤੇ ਕੋਟਕਪੁਰਾ ਚ` ਗੋਲੀਬਾਰੀ ਦੌਰਾਨ ਜਖਮੀ ਹੋਣ ਵਾਲਿਆਂ ਨੂੰ ਮੁਆਵਜਾ ਦੇਣ ਲਈ ਡੀ.ਸੀ ਦੀ ਅਗਵਾਈ `ਚ ਕਮੇਟੀ ਬਣਾਈ, ਜੋ ਸਬੂਤ ਪੇਸ਼ ਕਰਨ ਵਾਲ਼ਿਆਂ ਨੂੰ ਦੇਵੇਗੀ ਮਾਲੀ ਮਦਦ- ਤ੍ਰਿਪਤ ਰਜਿੰਦਰ ਬਾਜਵਾ।
           ਬਰਗਾੜੀ `ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਕੱਠ `ਚ ਸ਼ਾਮਲ ਸੰਗਤਾਂ ਨਾਲ ਕੀਤਾ ਵਾਅਦਾ – ਕਿਹਾ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ- ਭਾਵੇਂ ਸਾਬਕਾ ਮੁੱਖ ਮੰਤਰੀ ਹੋਣ ਜਾਂ ਉਨਾਂ ਦੇ ਪਰਿਵਾਰ ਦਾ ਕੋਈ ਮੈਂਬਰ, ਅਗਰ ਕਿਸੇ ਨੂੰ ਛੱਡਾਂਗੇ ਤਾਂ ਸਾਨੂੰ ਵੀ ਭੁਗਤਣੀ ਪਵੇਗੀ ਸਜ਼ਾ।
           ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਜਿੰਨਾਂ ਨੇ ਬਰਗਾੜੀ ਕਾਂਡ ਕੀਤਾ, ਉਹ ਅਤੇ ਉਨਾਂ ਨੂੰ ਬਚਾਉਣ ਵਾਲੇ ਬਖਸ਼ੇ ਨਹੀਂ ਜਾਣਗੇ- ਤ੍ਰਿਪਤ ਬਾਜਵਾ।
           ਅਕਾਲੀ ਸਰਕਾਰ ਨੇ ਅਣਪਛਾਤੀ ਪੁਲਿਸ ਖਿਲਾਫ ਦਰਜ ਕੀਤਾ ਸੀ ਮਾਮਲਾ, ਜਦਕਿ ਹੁਣ 4 ਪੁਲਿਸ ਅਧਿਕਾਰੀਆਂ ਵਿਰੁੱਧ ਕੇਸ ਦਰਜ ਹੋਣ ਨਾਲ ਉਨਾਂ ਨੇ ਅਦਾਲਤੀ ਸਟੇਅ ਲ਼ਿਆ ਸੀ, ਜਿਸ ਨੂੰ ਇਨਸਾਫ ਮੋਰਚੇ ਦੇ ਦੋ ਅਤੇ ਦੋ ਸਰਕਾਰੀ ਵਕੀਲ ਰੱਦ ਕਰਵਾਉਣਗੇ- ਦਾਦੂਵਾਲ।
           ਇਤਿਹਾਸਕ ਗੁਰਦੁਆਰਿਆਂ ਦੀ ਧਰਤੀ ਬਰਗਾੜੀ ਨੂੰ ਹੁਣ ਬਰਗਾੜੀ ਸਾਹਿਬ ਵਜੋਂ ਜਾਣਿਆ ਜਾਵੇਗਾ- ਰੰਧਾਵਾ, ਬਾਜਵਾ।
           ਖਹਿਰਾ, ਬੈਂਸ ਤੇ ਗਾਂਧੀ ਦਾ ਇਨਸਾਫ ਮਾਰਚ ਬਠਿੰਡਾ ਤੋਂ ਹੁੰਦਾ ਹੋਇਆ ਮਾਨਸਾ ਪੁੱਜਾ- ਰਸਤੇ `ਚ ਪਿੰਡ ਵਾਸੀਆਂ ਦੀਆਂ ਸੁਣੀਆਂ ਮੁਸ਼ਕਲਾਂ, 7 ਪਿੰਡਾਂ ਦੇ ਵਾਸੀਆਂ ਦੱਸੀ ਪਾਣੀ ਦੀ ਸਮੱਸਿਆ, ਟੇਲਾਂ ਤੱਕ ਨਹੀਂ ਪੁੱਜਦਾ ਪਾਣੀ।
           ਕਰਤਾਰਪੁਰ ਕਾਰੀਡੋਰ ਪਿੱਛੇ ਪਾਕਿਸਤਾਨ ਦੀ ਡੂੰਘੀ ਸਾਜਿਜ਼ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਖਦਸ਼ਾ।
           ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਨੂੰ ਲਿਖਿਆ ਪੱਤਰ- ਕਿਹਾ ਅੋਰਤਾਂ ਨੂੰ ਚੋਣਾਂ `ਚ ਦਿੱਤੀ ਜਾਵੇ 33 ਫੀਸਦ ਰਿਜਰਵੇਸ਼ਨ।
           ਦੂਜੇ ਦਿਨ ਵੀ ਭੁੱਲਾਂ ਬਖਸ਼ਾਉਣ ਲਈ ਬਾਦਲ ਪਰਿਵਾਰ ਤੇ ਅਕਾਲੀ ਆਗੂਆਂ ਨੇ ਜਾਰੀ ਰੱਖੀ ਜੋੜੇ ਝਾੜਣ ਤੇ ਬਰਤਨ ਸਾਫ ਕਰਨ ਦੀ ਸੇਵਾ।
           ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ `ਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਉਨਾਂ ਕਿਸੇ ਕੋਲੋਂ ਸਰਟੀਫੀਕੇਟ ਨਹੀਂ ਲੈਣਾ, ਨਾ ਕਿਸੇ ਦਾ ਜਵਾਬ ਦੇਣਾ, ਜੋ ਅੰਤਰ ਆਤਮਾ ਕਹੇਗੀ, ਉਹੀ ਕਰਨਗੇ।
           ਟਕਸਾਲੀਆਂ ਬਾਰੇ ਕਿਹਾ ਜੋ ਪਾਰਟੀ ਵਿੱਚ ਨਹੀਂ ਉਹ ਅਕਾਲੀ ਕਿਵੇਂ ਹੋਏ- ਪ੍ਰਕਾਸ਼ ਸਿੰਘ ਬਾਦਲ।
           ਸ਼ੁਰੂ ਤੋਂ ਅਕਾਲੀ ਸੀ, ਅਕਾਲੀ ਰਿਹਾ ਅਤੇ ਅਕਾਲੀ ਰਹਾਂਗਾ- 1920 ਦੇ ਸਿਧਾਂਤਾਂ ਵਾਲਾ ਸੁਰਜੀਤ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ – ਸ਼ੇਖਵਾਂ।
           ਡਰਾਮੇਬਾਜ਼ੀ ਕਰ ਰਹੇ ਬਾਦਲ ਪਰਿਵਾਰ ਨੇ ਕੀਤਾ ਸਿੱਖ ਮਰਿਆਦਾ ਦਾ ਘਾਣ- ਬ੍ਰਹਮਪੁਰਾ।
           ਬਾਦਲਾਂ ਨੇ ਸੰਗੀਨ ਜ਼ੁਰਮ ਤੇ ਪਾਪ ਕੀਤੇ ਜੋ ਮੁਆਫੀਯੋਗ ਨਹੀਂ – ਸੁਖਪਾਲ ਖਹਿਰਾ।
           ਹਰਿਆਣਾ `ਚ ਇਨੈਲੋ ਤੋਂ ਵੱਖ ਹੋਏ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਐਲਾਨ।
          ਮੋਹਾਲੀ `ਚ ਸੋਮਵਾਰ ਨੂੰ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੈਸ਼ਨਲ ਹੈਰਲਡਜ਼ ਅਖਬਾਰ ਦੇ ਹਿੰਦੀ ਐਡੀਸ਼ਨ ਦਾ ਕਰਨਗੇ ਉਦਘਾਟਨ।
           ਜੀ.ਐਸ.ਟੀ ਦੀ ਸਲਾਨਾ ਰਿਟਰਨ ਦਾਖਲ ਕਰਨ ਦੀ ਅੰਤਿਮ ਮਿਤੀ 31 ਮਾਰਚ 2019 ਤੱਕ ਵਧੀ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply