Friday, March 13, 2026

`ਲੇਖ ਨਹੀਂ ਜਾਣੇ ਨਾਲ਼` ‘ਤੇ ਗੋਸ਼ਟੀ ਤੇ ਰਿਲੀਜ਼ ਸਮਾਰੋਹ 14 ਦਸੰਬਰ ਨੂੰ

ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ – ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਦੇ ਵਿਸ਼ੇਸ਼ ਸਹਿਯੋਗ ਤੇ ਪੰਜਾਬੀ ਸਾਹਿਤ ਸਭਾ ਚੌਗਾਵਾਂ ਅਤੇ ‘ਹੈਟਸ-Virsa Vihar1ਅੱਪ‘ ਟੋਰਾਂਟੋ ਕੈਨੇਡਾ ਵੱਲੋਂ ਰਹਿੰਦੇ ਪਰਵਾਸੀਆਂ ਦੇ ਅੰਦਰਲੇ ਸੱਚ ਦੀ ਬਾਤ ਪਾਉਂਦੀ ਬਲਜੀਤ ਰੰਧਾਵਾ ਦੀ ਨਵ ਪ੍ਰਕਾਸ਼ਿਤ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਉਤੇ ਗੋਸ਼ਟੀ ਅਤੇ ਰਿਲੀਜ਼ ਸਮਾਰੋਹ ਵਿਰਸਾ ਵਿਹਾਰ ਵਿਖੇ 14 ਦਸੰਬਰ 2018 ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3.00 ਵਜੇ ਹੋਵੇਗਾ।ਵਿਰਸਾ ਵਿਹਾਰ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਉਕਤ ਸਮਾਗਮ ਵਿੱਚ ਡਾ. ਹਰਚੰਦ ਸਿੰਘ ਬੇਦੀ, ਡਾ. ਦਰਿਆ, ਡਾ. ਸੁਖਦੇਵ ਸਿੰਘ ਖਹਿਰਾ, ਭੁਪਿੰਦਰ ਸਿੰਘ ਮੱਟੂ ਜਿਲ੍ਹਾ ਭਾਸ਼ਾ ਅਫ਼ਸਰ, ਵਿਸ਼ਾਲ ਬਿਆਸ, ਧਰਵਿੰਦਰ ਸਿੰਘ ਔਲਖ ਤੇ ਹੋਰ ਵਿਦਵਾਨਾਂ ਵਲੋਂ ਪੁਸਤਕ ਬਾਰੇ ਵਿਚਾਰ ਚਰਚਾ ਅਤੇ ਪਰਚੇ ਪੜੇ ਜਾਣਗੇ।ਆਯੋਜਕਾਂ ਵਲੋਂ ਸਭ ਸਾਹਿਤ ਪ੍ਰੇਮੀਆਂ ਤੇ ਲੇਖਕਾਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ।ਸ਼ਬਦ ਸਾਂਝ ਵਜੋਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਛਾਪੀ ਗਈ ਉਕਤ ਪੁਸਤਕ ਦੀ ਕਾਪੀ ਭੇਂਟ ਕੀਤੀ ਜਾਵੇਗੀ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply