ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ ਬਿਊਰੋ) –
· ਸ਼੍ਰੀ ਕਰਤਾਰਪੁਰ ਸਾਹਿਬ ਦੀ ਜਮੀਨ ਦੀ ਅਦਲਾ ਬਦਲੀ ਪਕਿਸਤਾਨ ਵਲੋਂ ਨਾਮਜ਼ੂਰ- ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਸੀ ਤਬਾਦਲੇ ਦਾ ਮਤਾ।
· ਜਮੀਨ ਦੇ ਤਬਾਦਲੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ – ਪਾਕਿ ਵਿਦੇਸ਼ ਮੰਤਰਾਲਾ।
· ਪਾਕਿ ਨੇ ਕਾਹਲੀ `ਚ ਲ਼ਿਆ ਫੈਸਲਾ, ਦੋਨਾਂ ਮੁਲਕਾਂ ਦੀਆਂ ਸਰਕਾਰਾਂ ਦਰਮਿਆਨ ਹੋਵੇਗੀ ਗੱਲਬਾਤ ਤੇ ਸਮਾਂ ਆਉਣ `ਤੇ ਪਾਕਿਸਤਾਨ ਕਰੇਗਾ ਸਹਿਯੋਗ, ਜਿਵੇਂ ਕੋਰੀਡੋਰ ਵੀ 70 ਸਾਲਾਂ ਬਾਅਦ ਦਿਤਾ- ਤ੍ਰਿਪਤ ਬਾਜਵਾ।
· ਪਹਿਲਾਂ ਕਰਤਾਰਪੁਰ ਕਾਰੀਡੋਰ ਬਣਨ ਦਿੱਤਾ ਜਾਵੇ- ਜਮੀਨ ਦਾ ਤਬਾਦਲਾ ਬਾਅਦ `ਚ ਦੇਖਾਂਗੇ- ਹਰਪਾਲ ਚੀਮਾ।
· ਪੰਚਾਇਤ ਚੋਣਾਂ ਲਈ ਨਾਮਜਦਗੀਆਂ ਦਾ ਕੰਮ ਮੁਕੰਮਲ ਹੋਣ ਉਪਰੰਤ ਵਿਰੋਧੀਆਂ ਨੇ ਕਾਂਗਰਸ `ਤੇ ਲਾਏ ਧੱਕੇਸ਼ਾਹੀ ਦੇ ਦੋਸ਼- 17 ਮਾਮਲੇ ਹੋਏ ਦਰਜ਼।
· ਬੇਅਦਬੀ ਮਾਮਲਿਆਂ ਦੀ ਜਾਂਚ ਸੀ.ਬੀ.ਆਈ ਤੋਂ ਵਾਪਸ ਲੈਣ ਅਤੇ ਰਣਜੀਤ ਸਿੰਘ ਕਮਿਸ਼ਨ ਨੂੰ ਅਫਸਰਾਂ ਵਲੌਂ ਚੁਣੌਤੀ ਸਬੰਧੀ ਫੈਸਲਾ ਹਾਈਕੋਰਟ ਨੇ ਰੱਖਿਆ ਰਾਖਵਾਂ।
· ਪੁਲਿਸ ਅਫਸਰਾਂ ਨੂੰ ਰਾਹਤ ਜਾਰੀ – ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਾਈਕੋਰਟ ਨੂੰ ਦੇਣੀ ਪਵੇਗੀ ਸਰਕਾਰ ਵਲੋਂ ਰਿਪੋਰਟ।
· ਆਤਮ ਸਮਰਪਣ ਕਰਨ ਲਈ ਸੱਜਣ ਕੁਮਾਰ ਵਲੋਂ ਮੰਗੀ 30 ਦਿਨਾਂ ਦੀ ਹੋਰ ਮੋਹਲਤ ਹਾਈਕੋਰਟ ਵਲੋਂ ਨਾਮਜ਼ੂਰ।
· ਸ਼੍ਰੋਮਣੀ ਕਮੇਟੀ ਸਮੇਤ ਕਈ ਰਾਜਸੀ ਆਗੂਆਂ ਨੇ ਫੈਸਲੇ ਦਾ ਕੀਤਾ ਸਵਾਗਤ।
· ਕਰਜ਼ਾ ਮਾਫੀ ਸਬੰਧੀ ਸੁਖਬੀਰ ਬਾਦਲ ਨੂੰ ਕੈਪਟਨ ਦਾ ਜਵਾਬ- ਕਿਹਾ ਸਿਆਸੀ ਵਜ਼ੂਦ ਬਚਾਉਣ ਲਈ ਸੁਖਬੀਰ ਬਾਦਲ ਲੋਕਾਂ ਨੂੰ ਕਰ ਰਿਹੈ ਗੁੰਮਰਾਹ।
· ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ `ਤੇ ਕਾਂਗਰਸੀ ਪੰਚਾਇਤੀ ਉਮੀਦਵਾਰਾਂ ਨੇ ਹੀ ਲਾਏ ਉਨਾਂ ਦੇ ਪਰਚੇ ਰੱਦ ਕਰਵਾਉਣ ਦੇ ਦੋਸ਼।
· ਫਰੀਦਕੋਟ ਦੇ ਕੈਂਟ ਇਲਾਕੇ `ਚ ਫੌਜੀ ਵਾਰਦੀ ਪਾਈ ਘੁੰਮਦਾ ਇੱਕ ਗ੍ਰਿਫਤਾਰ- ਕੁੱਝ ਦਸਤਾਵੇਜ਼ ਬਰਾਮਦ- ਸਾਬਕਾ ਫੌਜੀ ਦੱਸੇ ਜਾਂਦੇ ਵਿਅਕਤੀ ਖਿਲਾਫ ਕੇਸ ਦਰਜ਼।
· ਪੰਜਾਬ ਵਿੱਚ ਖੁੱਲੇ ਨਮਕ ਤੇ ਹੋਰ ਮਸਾਲਿਆਂ ਦੀ ਵਿਕਰੀ `ਤੇ ਲੱਗੀ ਰੋਕ।
· ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਤਨੀ ਅੰਜ਼ਲੀ ਸਮੇਤ ਨਤਮਸਤਕ ਹੋਏ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ- ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨ।
· ਸੱਜਣ ਕੁਮਾਰ ਮਾਮਲੇ `ਚ ਸੀ.ਬੀ.ਆਈ ਨੇ ਸੁਪਰੀਮ ਕੋਰਟ `ਚ ਪਾਈ ਕੇਵੀਏਟ।
· ਕਾਂਗਰਸ ਤੇ ਅਕਾਲੀ ਦਲ ਨੂੰ ਹਰਾਉਣ ਲਈ ਸਮਾਂ ਆਉਣ `ਤੇ ਤੀਜੇ ਫਰੰਟ ਦੀ ਕਰਾਂਗੇ ਹਮਾਇਤ, ਬੈਂਸ ਤੇ ਖਹਿਰਾ ਨਾਲ ਚੱਲ ਰਹੀ ਹੈ ਗੱਲ- ਟਕਸਾਲੀ ਅਕਾਲੀ ਬ੍ਰਹਮਪੁਰਾ।
· ਪਠਾਨਕੋਟ ਵਿਖੇ ਮੰਦਰ ਦੀ ਬਾਉਲੀ ਦੀ ਖੁਦਾਈ ਸਮੇਂ 22 ਪੁਰਾਣੇ ਬੰਬ ਬਰਾਮਦ।
· ਨਫਰਤ ਫੈਲਾਉਣ ਤੇ ਸਾਈਬਰ ਕਰਾਈਮ ਰੋਕਣ ਲਈ ਦੇਸ਼ ਦੀਆਂ 10 ਏਜੰਸੀਆਂ ਕਿਸੇ ਵੀ ਕੰਪਿਊਟਰ `ਤੇ ਰੱਖ ਸਕਦੀਆਂ ਹਨ ਨਜ਼ਰ- ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ।
· ਆਮ ਆਦਮੀ ਪਾਰਟੀ ਨੇ ਅਲਕਾ ਲਾਂਬਾ ਦੀ ਮੁੱਢਲੀ ਮੈਂਬਰਸ਼ਿਪ ਕੀਤੀ ਖਤਮ, ਸੋਮਨਾਥ ਭਾਰਤੀ ਨੂੰ ਪਾਰਟੀ ਬੁਲਾਰੇ ਤੋਂ ਹਟਾਇਆ ਤੇ ਵਿਧਾਇਕ ਜਰਨੈਲ ਸਿੰਘ ਖਿਲਾਫ ਕਾਰਵਾਈ ਦੀ ਤਿਆਰੀ।
· 1984 ਸਿੱਖ ਕਤਲੇਆਮ ਦੇ ਮੱਦੇਨਜ਼ਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਐਵਾਰਡ ਵਾਪਸ ਲੈਣ ਦੇ ਮਤੇ ਦਾ ਵਿਰੋਧ ਕਰਨ `ਤੇ ਅਲ਼ਕਾ ਲਾਂਬਾ ਤੋਂ ਲ਼ਿਆ ਅਸਤੀਫਾ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media