Thursday, February 26, 2026

ਪੰਚਾਇਤੀ ਚੋਣਾਂ ਦੌਰਾਨ ਬੂਥ ਕੈਚਰਿੰਗ ਤੇ ਜਾਅਲੀ ਵੋਟਾਂ ਪੈਣ ਦੇ ਲੱਗੇ ਦੋਸ਼ – ਇੱਕ ਦੀ ਹੋਈ ਮੌਤ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਚਾਇਤੀ ਚੋਣਾਂ ਦੌਰਾਨ ਵਾਪਰੀਆਂ ਮੰਦਭਾਗੀਆਂ ਘਟਨਾਵਾਂ `ਚ ਫਿਰੋਜਪੁਰ ਦੇ ਪਿੰਡ ਲਖਮੀਰ ਕੇ ਹਿਠਾੜ votesਵਿਖੇ ਸ਼ਰਾਰਤੀ ਅਨਸਰਾਂ ਨੇ ਬੂਥ ਕੈਪਚਰ ਕਰ ਕੇ ਬੈਲਟ ਬਕਸੇ ਨੂੰ ਅੱਗ ਲਗਾ ਦਿੱਤੀ।ਇਥੇ ਅੱਗ ਲਗਾ ਕੇ ਭੱਜ ਰਹੇ ਇੱਕ ਵਿਅਕਤੀ ਨੇ ਆਪਣੀ ਗੱਡੀ ਹੇਠਾਂ ਦੇ ਕੇ ਇਕ ਵਿਅਕਤੀ ਨੂੰ ਕੁਚਲ ਦਿਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।ਜਲਾਲਾਬਾਦ `ਚ ਬੈਲਟ ਪੇਪਰ ਸਾੜੇ ਗਏ।ਪੁਲਿਸ ਵਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।ਕਪੂਰਥਲਾ ਦੇ ਪਿੰਡ ਭਰੋਵਾਲ ਵਿਖੇ ਕੁੱਝ ਵਿਅਕਤੀਆਂ ਵਲੋਂ ਪੋਲਿੰਗ ਪਾਰਟੀ `ਤੇ ਹਮਲਾ ਕੀਤਾ ਗਿਆ।ਸਮਾਣਾ `ਚ ਦੋ ਧਿਰਾਂ ਦਰਮਿਆਨ ਝੜਪਾਂ ਹੋਈਆ, ਜਿਸ ਦੌਰਾਨ ਡਾਂਗਾਂ ਚੱਲਣ ਦੀ ਖਬਰ ਹੈ।ਬਠਿੰਡਾ ਦੇ ਪਿੰਡ ਜਲਾਲ ਵਿੱਚ ਕੁੱਝ ਕਾਂਗਰਸੀ ਵਰਕਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਰ ਕੇ ਵੋਟਾਂ ਦੀ ਗਿਣਤੀ ਰੋਕਣੀ ਪਈ।ਤਰਨ ਤਾਰਨ `ਚ ਵੀ ਦੋ ਧੜੇ ਭਿੜੇ।ਬੱਸੀ ਪਠਾਣਾ ਦੇ ਪ੍ਰੀਜਾਈਡਿੰਗ ਅਫਸਰ ਨੂੰ ਮੁਅੱਤਲ ਕੀਤੇ ਜਾਣ ਦਾ ਸਮਾਚਾਰ ਹੈ।ਫਰੀਦਕੋਟ ਦੇ ਪੱਕਾ ਪਿੰਡ ਵਿਚ ਜਾਅਲੀ ਵੋਟਾਂ ਪੈਣ ਦੇ ਦੋਸ਼ ਲੱਗੇ।ਅਜਨਾਲਾ ਦੇ ਇੱਕ ਪਿੰਡ ਵਿੱਚ ਦੋ ਕਾਂਗਰਸੀ ਧਿਰਾਂ ਵੀ ਭਿੜ ਗਈਆਂ।ਪਟਿਆਲਾ ਦੇ ਬੋਸਰਕਲਾਂ `ਚ ਵੀ ਝੜਪਾਂ ਦੀਆਂ ਖਬਰਾਂ ਮਿਲੀਆਂ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply