Wednesday, August 26, 2026

ਆਚਰਨ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ, ਅੱਜ ਦੀ ਦੇਸ਼ ਭਗਤੀ – ਅੰਜੂ ਸਿੰਗਲਾ

ਭੀਖੀ/ਮਾਨਸਾ, 27 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਵੱਲੋ ਗਣਤੰਤਰ ਦਿਵਸ ਉਤਸ਼ਾਹ ਅਤੇ ਜੋਸ਼ੋ-ਖਰੋਸ਼ PUNJ2701201906ਨਾਲ ਮਨਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਵਲੋ ਦੇਸ਼-ਭਗਤੀ ਅਤੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆ ਗਈਆ।ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਚੇਅਰਪਰਸਨ ਮੈਡਮ ਅੰਜੂ ਸਿੰਗਲਾ ਨੇ ਕਿਹਾ ਕਿ ਦੇਸ਼ ਨੂੰ ਅੰਗਰੇਜ਼ਾਂ ਤੋਂ ਅਨੇਕਾਂ ਕੁਰਬਾਨੀਆਂ ਦੇ ਕੇ ਅਜ਼ਾਦ ਕਰਵਾਇਆ ਗਿਆ। ਉਸ ਸਮੇਂ ਦੇਸ਼ ਭਗਤੀ ਦਾ ਮਤਲਬ ਕੇਵਲ ਅੰਗਰੇਜ਼ਾਂ ਵਿਰੁੱਧ ਲੜਾਈ ਨਾਲ ਲੜਨਾ ਹੀ ਸੀ।ਪੰਤੂ ਅਜੋਕੇ ਸਮੇਂ ਵਿੱਚ ਦੇਸ਼ ਭਗਤੀ ਦੀ ਵਿਆਖਿਆ ਕਰਨਾ ਅਨੇਕਾਂ ਪ੍ਰਸੰਗਾਂ ਨੂੰ ਵਿਚਾਰਨਾ ਹੈ।ਆਪਣੇ ਇਖਲਾਕ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਇਮਾਨਦਾਰ, ਮਿਹਨਤੀ ਅਤੇ ਜਵਾਬਦੇਹ ਬਣਾਉਣਾ ਵੀ ਦੇਸ਼ ਭਗਤੀ ਦੇ ਤੁਲ ਹੈ।ਉਨ੍ਹਾਂ ਵਿਦਿਆਰਥੀਆ ਨੂੰ ਕਿਹਾ ਕਿ ਉਕਤ ਗੁਣਾਂ ਨੂੰ ਆਪਣੇ ਆਚਰਨ ਵਿੱਚ ਉਤਾਰਨ।ਇਸ ਮੌਕੇ ਸਕੂਲ਼ ਪ੍ਰਬੰਧਕ ਰਿਸ਼ਵ ਸਿੰਗਲਾਂ, ਪਿ੍ਰੰਸ਼ੀਪਲ ਕਿਰਨ ਰਤਨ ਤੋਂ ਇਲਾਵਾ ਮੈਡਮ ਮਿਨਕਸ਼ੀ, ਕਿਰਨ ਬੇਗਮ, ਜਸਵੀਰ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਆਦਿ ਸ਼ਾਮਲ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply