Wednesday, August 26, 2026

ਘਨੌਰ ਕਲਾਂ ਸਕੂਲ ਵਿਖੇ ਗਣਤੰਤਰਤਾ ਦਿਵਸ ਮਨਾਇਆ

ਧੂਰੀ, 27 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਗਣਤੰਤਰ ਦਿਵਸ ਪ੍ਰਿੰਸੀਪਲ ਸੁਰਿੰਦਰ ਕੌਰ ਨੇ PUNJ2701201909ਤਿਰੰਗਾ ਝੰਡਾ ਲਹਿਰਾ ਕੇ ਮਨਾਇਆ।ਇਸ ਉਪਰੰਤ ਮੈਡਮ ਨਵਦੀਪ ਤੇ ਮਨੋਜ ਕੁਮਾਰ ਨੇ 26 ਜਨਵਰੀ ਦੇ ਦਿਨ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਗੀਤ, ਕਵਿਤਾਵਾਂ, ਸਕਿੱਟ, ਕੋਰੀਓਗਰਾਫੀ ਦੀ ਪੇਸ਼ਕਾਰੀ ਕੀਤੀ ਗਈ।ਵਿਦਿਆਰਥੀ ਅੰਗਰੇਜ ਸਿੰਘ ਨੇ ਵਤਨਾਂ ਦੀ ਯਾਦ `ਤੇ `ਝੰਡਿਆ ਤਿੰਰਗਿਆ` ਆਦਿ ਗੀਤਾਂ `ਤੇ ਕੋਰੀਓਗਰਾਫੀ ਪੇਸ਼ ਕੀਤੀ।ਹਰਕ੍ਰਿਸ਼ਨ ਐਂਡ ਪਾਰਟੀ ਵੱਲੋਂ `ਬੇਟੀ ਪੜਾਓ ਤੇ ਬੇਟੀ ਬਚਾਓ` ਥੀਮ `ਤੇ  ਨਾਟਕ ਪੇਸ਼ ਕੀਤਾ।ਜਿਸ ਤੋਂ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਬਹੁਤ ਪ੍ਰਭਾਵਿਤ ਹੋਏ।ਅੰਤ ਵਿੱਚ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਵਲੋਂ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਸਮੂਹ ਸਕੂਲ ਸਟਾਫ ਵੀ ਹਾਜ਼ਰ ਸੀ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply