Wednesday, March 4, 2026

‘ਸਿੱਖ ਇਤਿਹਾਸ ਖੋਜ਼ ਸੈਂਟਰ’ ਦਾ ਸੱਤਿਆਜੀਤ ਸਿੰਘ ਮਜੀਠੀਆ ਨੇ ਕੀਤਾ ਉਦਘਾਟਨ

ਲੰਡਨ ਤੇ ਲਾਹੌਰ ਤੋਂ ਇਲਾਵਾ ਲਾਇਬ੍ਰੇਰੀ ’ਚ ਮੌਜ਼ੂਦ ਹੈ ਮੁਹੰਮਦ ਜ਼ਮਾਲ ਦਾ ਲਿਖਤ ‘ਸ਼ਾਹਨਾਮਾ’ – ਛੀਨਾ
 ਅੰਮ੍ਰਿਤਸਰ, 7 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖਾਲਸਾ ਕਾਲਜ ਵਿਖੇ 88 ਸਾਲ ਪੁਰਾਣੇ ਸਿੱਖ ਖ਼ੋਜ ਲਾਇਬ੍ਰੇਰੀ ਅਤੇ PUNJ0702201914ਮਿਊਜੀਅਮ, ਜਿਸ ’ਚ ਪੁਰਾਤਨ ਸੈਂਕੜੇ ਅਣਮੁੱਲੇ ਦਸਤਾਵੇਜ, ਕਿਤਾਬਾਂ ਅਤੇ ਸਿੱਖ ਗੁਰੂ ਸਾਹਿਬਾਨ ਦੇ ਹੱਥ ਲਿਖਤ ਖਰੜੇ ਸੰਭਾਲੇ ਹੋਏ ਸਨ, ਨੂੰ ਹੁਣ ਦੀ ਨਵ-ਸਥਾਪਿਤ ਕੀਤੀ ਗਈ ਇਮਾਰਤ ‘ਸਿੱਖ ਇਤਿਹਾਸ ਖੋਜ਼ ਸੈਂਟਰ’ ’ਚ ਸੰਭਾਲਿਆ ਜਾਵੇਗਾ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਅੱਜ ਇਸ ਸੈਂਟਰ ਦਾ ਉਦਘਾਟਨ ਕਰਦਿਆ ਕਿਹਾ ਕਿ ਵਿਦਿਆਰਥੀਆਂ ਅਤੇ ਖੋਜ਼ਾਰਥੀਆਂ ਲਈ ਇਹ ਰਿਸਰਚ ਸੈਂਟਰ ਵਰਦਾਨ ਸਿੱਧ ਹੋਵੇਗਾ।
    ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਲਜ ਕੈਂਪਸ ’ਚ ਉਕਤ ਵਿਭਾਗ ਪੁਰਾਣੀ ਇਮਾਰਤ ’ਚ ਸਥਾਪਿਤ ਸੀ ਅਤੇ ਹੁਣ ਨਵੇਂ ਤਿਆਰ ਕੀਤੇ ਗਏ ਉਕਤ ਸੈਂਟਰ ਦੇ ਇਸ ਮਿਊਜੀਅਮ ’ਚ 6274 ਕਿਤਾਬਾਂ, ਜਿੰਨਾਂ ’ਚ 16ਵੀਂ ਅਤੇ 17ਵੀਂ ਸ਼ਤਾਬਦੀ ਦੀਆਂ 442 ਤੋਂ ਵੱਧ ਕਿਤਾਬਾਂ ਅੰਗਰੇਜ਼ੀ, ਪਾਰਸੀ, ਸੰਸਕ੍ਰਿਤ ਅਤੇ ਊਰਦੂ ’ਚ ਹਨ ਤੋਂ ਇਲਾਵਾ ਹੋਰ ਇਤਿਹਾਸਕ ਤਸਵੀਰਾਂ, ਸ਼ਸ਼ਤਰ, ਪੁਰਾਣੀਆਂ ਵਸਤੂਆਂ ਨੂੰ ਲਗਾਇਆ ਜਾਵੇਗਾ।
     ਮਜੀਠੀਆ ਨੇ ਉਪ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲਕੇ ਇਸ ਮਿਊਜ਼ੀਅਮ ਦੇ ਮੁਕੰਮਲ ਹੋਏ ਕੰਮ ਦਾ ਉਦਘਾਟਨ ਕਰਦਿਆ ਕਿਹਾ ਕਿ ਇਸ ਮਿਊਜ਼ੀਅਮ ਦੀ ਦੇਖ-ਭਾਲ ਸਿੱਖ ਹਿਸਟਰੀ ਰਿਸਰਚ ਵਿਭਾਗ ਵੱਲੋਂ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ‘ਸਿੱਖ ਹਿਸਟਰੀ ਸੈਂਟਰ’ ਵਿਖੇ ਪੁਰਾਤਨ ਖਰੜਿਆਂ, ਪੋਥੀਆਂ ਆਦਿ ਦੇ ਰੱਖ-ਰਖਾਵ ਸਬੰਧੀ ਕੌਂਸਲ ਵੱਲੋਂ ਹੈਦਰਾਬਾਦ ਸਥਿਤ ਸਿੱਖ ਹੈਰੀਟੇਜ਼ ਫ਼ਾਊਂਡੇਸ਼ਨ ਹੈਦਰਾਬਾਦ ਦੱਖਣ’ ਦੇ ਸਹਿਯੋਗ ਨਾਲ ‘ਕੰਜ਼ਰਵੇਸ਼ਨ ਐਂਡ ਪ੍ਰੈਸਰਵੇਸ਼ਨ ਆਫ਼ ਮੈਨੀਸਕ੍ਰਿਪਟ’ ਦੀ ਇਕ ਮਹੀਨਾ ਚੱਲਣ ਵਾਲੀ ਵਰਕਸ਼ਾਪ ਲਗਾਈ ਗਈ ਸੀ, ਜਿਸ ’ਚ ਸੱਤਰ ਜੰਗ ਮਿਊਜ਼ੀਅਮ ਦੇ ਸਾਬਕਾ ਕਿਊਰੇਟਰ ਅਹਿਮਦ ਅਲੀ ਅਤੇ ਫ਼ਾਊਂਡੇਸ਼ਨ ਦੇ ਕਨਵੀਨਰ ਸੱਜਣ ਸਿੰਘ ਦੀ 6 ਮੈਂਬਰੀ ਟੀਮ ਦੁਆਰਾ ਪੁਰਾਤਨ ਖਰੜਿਆਂ, ਪੋਥੀਆਂ ਦੀ ਵਿਗਿਆਨਕ ਢੰਗ ਨਾਲ ਅਨੇਕਾਂ ਪ੍ਰਕਾਰ ਦੇ ਰਸਾਇਣਾਂ ਦਾ ਪ੍ਰਯੋਗ ਕਰਕੇ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।
     ਇਸ ਲਾਇਬ੍ਰੇਰੀ ’ਚ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਕਈ ਅਣਮੁੱਲਾ ਖਜ਼ਾਨਾ ਸਾਂਭਿਆ ਹੋਇਆ ਹੈ ਅਤੇ ਨਵੇਂ ਤਕਨੀਕ ਦੀ ਮਦਦ ਨਾਲ ਇਸ ਸਮੁੱਚੇ ਇਤਿਹਾਸ ਦੀ ਸਾਂਭ-ਸੰਭਾਲ ਹੋਵੇਗੀ।ਸਿੱਖ ਇਤਿਹਾਸ ਦੇ ਦਸਤਾਵੇਜਾਂ ਤੋਂ ਇਲਾਵਾ ਇੱਥੇ ਖਾਲਸਾ ਆਰਮੀ ਅਤੇ ਸਿੱਖ ਜੰਗਾਂ ਦੇ ਨਾਲ ਸਬੰਧਿਤ ਬਹੁਤ ਸਾਰੀ ਲਿਖਤ ਸਮੱਗਰੀ ਅਤੇ ਪੁਰਾਣੇ ਹਥਿਆਰ ਵੀ ਪਏ ਹਨ।ਇਸ ਮਿਊਜੀਅਮ ’ਚ ਸਿੱਖ ਵਿਦਵਾਨਾਂ ਅਤੇ ਸਿੱਖ ਰਾਜ, ਜਿਸ ’ਚ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਸਿੱਖ ਜਰਨੈਲਾਂ ਦੀਆਂ ਤਸਵੀਰਾਂ ਹਨ, ਨਾਲ ਸਬੰਧਿਤ ਵਸਤਾਂ ਖੋਜਕਾਰਾਂ ਅਤੇ ਆਮ ਸੈਲਾਨੀਆਂ ਲਈ ਇੱਕ ਖਿੱਚ ਦਾ ਕੇਂਦਰ ਹਨ।
     ਛੀਨਾ ਨੇ ਇਸ ਮੌਕੇ ਕਿਹਾ ਕਿ ਵੱਖਰੀਆਂ-ਵੱਖਰੀਆਂ ਸਿੱਖ ਲੜਾਈਆਂ ’ਚ ਵਰਤੇ ਗਏ ਸੈਂਕੜੇ ਦੁਰਲੱਭ ਹਥਿਆਰ ਵੀ ਮਿਊਜੀਅਮ ’ਚ ਸੁਸ਼ੋਭਿਤ ਕੀਤੇ ਜਾਣਗੇ ਅਤੇ ਕੁਝ ਦਸਤਾਵੇਜ ਦੁਨੀਆਂ ’ਚ ਕਿਤੇ ਵੀ ਹੋਰ ਮੌਜ਼ੂਦ ਨਹੀਂ ਹਨ, ਜਿਨ੍ਹਾਂ ’ਚ ‘ਸ਼ਾਹਨਾਮਾ’ ਮੁਹੰਮਦ ਜ਼ਮਾਲ ਦੁਆਰਾ ਲਿਖਤ ਹੈ, ਜਿਸ ਦੀਆਂ ਸਿਰਫ਼ 2 ਹੀ ਹੋਰ ਕਾਪੀਆਂ ਮੌਜ਼ੂਦ ਹੈ, ਜਿੰਨ੍ਹਾਂ ’ਚੋਂ ਇਕ ਲੰਡਨ ਮਿਊਜੀਅਮ ਅਤੇ ਦੂਸਰੀ ਲਾਹੌਰ ਮਿਊਜੀਅਮ ’ਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਹੱਥ-ਲਿਖਤ ਬੀੜਾਂ ਸਿਰਫ ਇੱਥੇ ਹੀ ਮੌਜ਼ੂਦ ਹਨ।ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਹਜ਼ਾਰਾਂ ਖੋਜ ਵਿਦਿਆਰਥੀ ਅਤੇ ਸਿੱਖ ਇਤਿਹਾਸ ’ਚ ਦਿਲਚਸਪੀ ਰੱਖਣ ਵਾਲੇ ਆਮ ਲੋਕ ਵੱਡੀ ਗਿਣਤੀ ’ਚ ਆਉਂਦੇ ਹਨ ਅਤੇ ਮਿਊਜੀਅਮ ’ਚ ਪਈਆਂ ਦੁਰਲਭ ਵਸਤਾਂ ਨੂੰ ਰਿਸਰਚ ਅਤੇ ਆਪਣੀ ਅਗਲੇਰੀ ਵਿੱਦਿਅਕ ਗਿਆਨ ਵਾਸਤੇ ਵਰਤਦੇ ਹਨ।
    ਇਸ ਮੌਕੇ ਕੌਂਸਲ ਦੇ ਵਧੀਕ ਸਕੱਤਰ ਜਤਿੰਦਰ ਬਰਾੜ, ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਣ, ਨਿਰਮਲ ਸਿੰਘ, ਰਾਜਬੀਰ ਸਿੰਘ, ਹਰਮਿੰਦਰ ਸਿੰਘ ਫਰੀਡਮ, ਪ੍ਰਿੰਸੀਪਲ ਜਗਦੀਸ਼ ਸਿੰਘ, ਮੈਂਬਰ ਪਰਮਜੀਤ ਸਿੰਘ, ਸੁਖਦੇਵ ਸਿੰਘ ਅਬਦਾਲ, ਐਸ.ਐਸ ਸੇਠੀ, ਅਜੀਤ ਸਿੰਘ ਬਸਰਾ, ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ, ਪ੍ਰਿੰਸੀਪਲ ਡਾ. ਸੁਰਿੰਦਰਪਾਲ ਢਿੱਲੋਂ ਮਾਹਲ, ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰਿੰਸੀਪਲ ਆਰ.ਕੇ ਧਵਨ, ਪ੍ਰਿੰਸੀਪਲ ਨਾਨਕ ਸਿੰਘ, ਪ੍ਰਿੰਸੀਪਲ ਡਾ. ਐਚ.ਬੀ ਸਿੰਘ, ਪ੍ਰਿੰਸੀਪਲ ਡਾ. ਐਸ.ਐਸ ਸਿੱਧੂ, ਮੈਨੇਜਰ ਪ੍ਰੋਜੈਕਟ ਇੰਜ਼: ਐਨ.ਕੇ ਸ਼ਰਮਾ ਆਦਿ ਤੋਂ ਇਲਾਵਾ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।
 

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply