ਜੰਡਿਆਲਾ ਗੁਰੂ, 7 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਗ੍ਰੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ `ਚ ਦੋ ਦਿਨਾਂ ਕਰਾਟੇ ਕੈਂਪ ਲਗਾਇਆ ਗਿਆ ਡਾਇਰੈਕਟਰ ਡਾ. ਜੇ.ਐਸ ਰੰਧਾਵਾ ਅਤੇ ਪਿ੍ੰਸੀਪਲ ਮੈਡਮ ਰਮਨਜੀਤ ਕੌਰ ਰੰਧਾਵਾ ਦੀ ਦੇਖ ਰੇਖ ਵਿੱਚ ਚਲ ਰਹੇ ਜੰਡਿਆਲਾ ਗੁਰੂ ਸ਼ਹਿਰ ਦੇ ਇਸ ਕੈਂਪ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਕਰਾਟੇ ਕੈਪ ਦੀ ਸਿਖਲਾਈ ਪਰਵਿੰਦਰ ਸਿੰਘ ਨੇ ਬੱਚਿਆਂ ਨੂੰ ਦਿੱਤੀ।ਉਹਨਾਂ ਨੇ ਦੱਸਿਆਂ ਕਿ ਪੜਾਈ ਦੇ ਨਾਲ ਨਾਲ ਬੱਚੇ ਇਸ ਕਰਾਟੇ ਕੈਪ ਦੀ ਸਿਖਲਾਈ ਸਦਕਾ ਬੱਚੇ ਆਪਣੇ ਆਪ ਨੂੰ ਖੁਦ ਸੁਰੱਖਿਅਤ ਰੱਖ ਸਕਦੇ ਹਨ ਅਤੇ ਦੇਸ਼ਾ ਵਿਦੇਸ਼ਾਂ ਵਿੱਚ ਕਈ ਮੁਕਾਮ ਹਾਸਿਲ ਕਰਕੇ ਆਪਣਾ ਤੇ ਸਕੂਲ ਦਾ ਨਾਮ ਰੋਸ਼ਨ ਕਰ ਸਕਦੇ ਹਨ।ਇਹ ਕੈਪ ਉਹਨਾਂ ਲਈ ਬਹੁਤ ਮੱਦਦਸਾਰ ਸਾਬਿਤ ਹੋਵੇਗਾ ਜੋ ਬਚੇ ਇਸ ਨੂੰ ਖੇਡਣਾ ਪਸੰਦ ਕਰਦੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …