ਪਠਾਨਕੋਟ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਧਾਰ ਖੇਤਰ ਦੇ ਲੋਕਾਂ ਨੂੰ ਜਲਦੀ ਹੀ ਨਿਆੜੀ ਵਿਖੇ ਬਣਾਈ ਜਾਣ ਵਾਲੀ ਤਕਨੀਕੀ ਸਿੱਖਿਆ ਸੰਸਥਾ ਦਾ ਤੋਹਫਾ ਦਿੱਤਾ ਜਾਵੇਗਾ, ਇਸ ਆਈ.ਟੀ.ਆਈ ਦੇ ਬਣਨ ਨਾਲ ਧਾਰ ਖੇਤਰ ਦੇ ਲੋਕਾਂ ਨੂੰ ਤਕਨੀਕੀ ਸਿੱਖਿਆ ਆਪਣੇ ਖੇਤਰ ਅੰਦਰ ਰਿਹ ਕੇ ਹੀ ਪ੍ਰਾਪਤ ਹੋ ਸਕੇਗੀ।ਇਹ ਪ੍ਰਗਟਾਵਾ ਸੁਨੀਲ ਜਾਖੜ ਸੰਸਦ ਮੈਂਬਰ ਜਿਲ੍ਹਾ ਪਠਾਨਕੋਟ/ਗੁਰਦਾਸਪੁਰ ਨੇ ਕੀਤਾ।
ਇਸ ਸਮੇਂ ਜਿਲ੍ਹਾ ਪਠਾਨਕੋਟ ਅੰਦਰ ਤਿੰਨ ਆਈ.ਟੀ.ਆਈ. ਸੰਸਥਾਵਾਂ ਚੱਲ ਰਹੀਆਂ ਹਨ। ਜਿਨ੍ਹਾਂ ਵਿੱਚ ਆਈ.ਟੀ.ਆਈ. ਬਮਿਆਲ, ਆਈ.ਟੀ.ਆਈ (ਲੜਕੀਆਂ) ਪਠਾਨਕੋਟ ਅਤੇ ਆਈ.ਟੀ.ਆਈ (ਲੜਕੇ) ਪਠਾਨਕੋਟ ਹਨ।ਧਾਰ ਖੇਤਰ ਦੇ ਲੋਕਾਂ ਦੀ ਮੰਗ ਰਹੀ ਹੈ ਕਿ ਪਠਾਨਕੋਟ ਉਨ੍ਹਾਂ ਦੇ ਖੇਤਰ ਤੋਂ ਕਾਫੀ ਦੂਰ ਪੈਂਦਾ ਹੈ ਅਤੇ ਧਾਰ ਖੇਤਰ ਦੇ ਬੱਚਿਆਂ ਦਾ ਪਠਾਨਕੋਟ ਜਾਂ ਕੇ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਕਾਫੀ ਅੋਖਾ ਹੁੰਦਾ ਹੈ।ਇਸ ਲਈ ਨਿਆੜੀ ਵਿਖੇ ਆਈ. ਟੀ.ਆਈ. ਦਾ ਨਿਰਮਾਣ ਕੀਤਾ ਜਾਵੇ, ਤਾਂ ਜੋ ਧਾਰ ਖੇਤਰ ਦੇ ਬੱਚੇ ਵੀ ਤਕਨੀਕੀ ਸਿੱਖਿਆ ਪ੍ਰਾਪਤ ਕਰ ਸਕਣ।
ਉਨ੍ਹਾ ਕਿਹਾ ਕਿ ਉਨ੍ਹਾਂ ਦਾ ਪਹਿਲਾ ਉਪਰਾਲਾ ਰਹੇਗਾ ਕਿ ਧਾਰ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕੀਤੀ ਜਾਵੇ ਅਤੇ ਨਿਆੜੀ ਵਿਖੇ ਆਈ.ਟੀ.ਆਈ ਦਾ ਨਿਰਮਾਣ ਕਾਰਜ ਸ਼ੁਰੂ ਕਵਾਇਆ ਜਾਵੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media