Friday, November 22, 2024

ਖਰਖਣਾ ਬੈਲ ਗੱਡੀਆਂ ਦੀਆਂ ਦੌੜਾਂ `ਚ ਪਹਿਲੇ ਸਥਾਨ `ਤੇ ਰਹੀ ਸ਼ੇਰਾ ਅਚਰਵਾਲ ਦੀ ਗੱਡੀ

ਦੂਜਾ ਸਥਾਨ ਨੀਟਾ ਸਮਰਾਲਾ ਤੇ ਤੀਸਰਾ ਸਥਾਨ ਲਖਵੀਰ ਧੌਲਮਾਜਰਾ ਨੇ ਹਾਸਲ ਕੀਤਾ
ਸਮਰਾਲਾ, 5 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਸਰਕਾਰ ਵੱਲੋਂ ਵਿਰਾਸਤੀ ਖੇਡਾਂ ਬੈਲ ਗੱਡੀਆਂ ਦੀਆਂ ਦੌੜਾਂ ਤੇ ਪਾਬੰਦੀ ਹਟਾਏ ਜਾਣ ਤੇ ਪਿੰਡ PUNJ0503201914ਘਰਖਣਾ ਵਿਖੇ ਮਾਨ ਸਪੋਰਟਸ ਕਲੱਬ ਘਰਖਣਾ ਵੱਲੋਂ  ਨਗਰ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਖੀਰੇ ਦੁੱਗੇ ਵੱਛਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ।ਇਨ੍ਹਾਂ ਦੌੜਾਂ ਸਬੰਧੀ ਮਾਨ ਸਪੋਰਟਸ ਕਲੱਬ ਦੇ ਅਹੁਦੇਦਾਰ ਮਾਸਟਰ ਹਰਮਨਦੀਪ ਸਿੰਘ ਮੰਡ ਅਤੇ ਜਤਿੰਦਰ ਸਿੰਘ ਮਾਨ ਨੇ ਦੱਸਿਆ ਕਿ ਖੇਡ ਦਾ ਰਸਮੀਂ ਉਦਘਾਟਨ ਸਰਪੰਚ ਸੁਖਵਿੰਦਰ ਸਿੰਘ ਕਾਲਾ ਅਤੇ ਬਾਬੂ ਨਾਹਰ ਸਿੰਘ ਪਰਿਵਾਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਵੱਛਿਆਂ ਦੀਆਂ ਦੌੜਾਂ ਦੇ ਪਹਿਲੇ ਚਾਰ ਇਨਾਮ ਗੁਰਪ੍ਰੀਤ ਸਿੰਘ ਮਾਨ ਕੈਨੇਡਾ ਅਤੇ ਗੁਰਪ੍ਰੀਤ ਸਿੰਘ ਗੋਪੀ ਯੂ. ਐਸ. ਏ. ਸੰਗਤਪੁਰਾ ਵੱਲੋਂ ਦਿੱਤੇ ਗਏ।ਪਹਿਲੇ 15 ਨਕਦ ਇਨਾਮ ਅਤੇ ਫਿਰ 60 ਨੰਬਰਾਂ ਤੱਕ ਝੁੱਲਾਂ ਦੀਆਂ ਜੋੜੀਆਂ ਦਿੱਤੀਆਂ ਗਈਆਂ।ਝੁੱਲਾਂ ਦੀ ਸੇਵਾ ਗੁਰਪ੍ਰੀਤ ਸਿੰਘ ਕੈਨੇਡਾ, ਸ਼ਿੰਗਾਰਾ ਸਿੰਘ, ਗਗਨਦੀਪ ਸਿੰਘ ਮਾਨ ਅਤੇ ਕਰਮ ਸਿੰਘ ਵੱਲੋਂ ਕੀਤੀ ਗਈ।
PUNJ0503201913ਦੌੜਾਂ ਵਿੱਚ ਸ਼ੇਰਾ ਅਚਰਵਾਲ ਦੀ ਗੱਡੀ ਨੇ ਪਹਿਲਾ, ਨੀਟਾ ਸਮਰਾਲਾ ਦੀ ਗੱਡੀ ਨੇ ਦੂਸਰਾ ਅਤੇ ਲਖਵੀਰ ਸਿੰਘ ਧੌਲਮਾਜਰਾ ਦੀ ਗੱਡੀ ਨੇ ਤੀਸਰਾ ਸਥਾਨ ਹਾਸਲ ਕੀਤਾ।ਇਨ੍ਹਾਂ ਖੇਡਾਂ ਵਿੱਚ ਟਾਇਮ ਕੀਪਰ ਦੀ ਭੂਮਿਕਾ ਮਾਸਟਰ ਗੁਰਮੇਲ ਸਿੰਘ ਝੱਲੀਆਂ ਨੇ ਨਿਭਾਈ।ਇਸ ਖੇਡ ਮੇਲੇ ਦੌਰਾਨ ਆਪਣੇ ਸਮੇਂ ਦੌਰਾਨ ਬੈਲ ਗੱਡੀਆਂ ਵਿੱਚ ਚੰਗੀਆਂ ਮੱਲਾਂ ਮਾਰਨ ਵਾਲੇ ਬਜੁਰਗ ਗੁਰਮੇਲ ਸਿੰਘ ਅਤੇ ਸਵ: ਰਣਜੀਤ ਸਿੰਘ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।
 ਖੇਡਾਂ ਦੇ ਇਨਾਮ ਵੰਡ ਦੀ ਰਸਮ ਮੌਕੇ ਪਰਦੀਪ ਸਿੰਘ ਸਾਬਕਾ ਸਰਪੰਚ, ਰੁਲਦਾ ਸਿੰਘ ਸੰਗਤਪੁਰਾ, ਗੁਰਮੀਤ ਸਿੰਘ ਪੰਚ, ਨਿਰਮਲ ਸਿੰਘ, ਡਾ. ਕੁਲਦੀਪ ਸਿੰਘ, ਸੁਖਦੇਵ ਸਿੰਘ ਚੱਕਲ, ਗੁਰਮੁੱਖ ਸਿੰਘ, ਦਲਵੀਰ ਸਿੰਘ, ਖੁਸ਼ਮਿੰਦਰ ਸਿੰਘ, ਮਨਵੀਰ ਸਿੰਘ, ਬਾਬੂ ਹਰਚੰਦ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਰਘਵੀਰ ਸਿੰਘ, ਪ੍ਰੇਮ ਸਿੰਘ, ਜਸਪ੍ਰੀਤ ਸਿੰਘ ਜੱਸਾ ਆਦਿ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply