Thursday, November 21, 2024

132ਵੀਂ ਵਾਹਨੀ ਬੀ.ਐਸ.ਐਫ ਨੇ ਮਨਾਇਆ ਆਪਣਾ 31ਵਾਂ ਸਥਾਪਨਾ ਦਿਵਸ

ਪਠਾਨਕੋਟ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – 132ਵੀਂ ਵਾਹਨੀ ਮੁੱਖ ਦਫ਼ਤਰ ਮਾਧੋਪੁਰ ਵਿਖੇ 31ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਸਮਾਰੋਹ ਦੇ ਮੁੱਖ PUNJ0304201912ਮਹਿਮਾਨ ਦੇ ਤੌਰ ਤੇ ਰਾਜੇਸ਼ ਸ਼ਰਮਾ ਆਈ.ਪੀ.ਐਸ, ਡੀ.ਆਈ.ਜੀ ਗੁਰਦਾਸਪੁਰ ਨੇ ਜੋਤੀ ਜਗਾ ਕੇ ਸਮਾਰੋਹ ਦਾ ਸ਼ੁੱਭ ਆਰੰਭ ਕੀਤਾ।ਏ.ਬੀ.ਕੇ ਸਿੰਘ ਕਮਾਂਡੈਂਟ 132 ਬਟਾਲੀਅਨ, ਰਾਮ ਚੰਦਰ ਕਮਾਂਡੈਂਟ 170 ਬਟਾਲੀਅਨ, ਹੇਮ ਭੂਸ਼ਪ ਐਸ.ਪੀ ਆਪਰੇਸ਼ਨ ਪਠਾਨਕੋਟ ਅਤੇ ਸੇਵਾ ਮੁਕਤ ਅਧਿਕਾਰੀਆਂ ਨੇ ਭਾਰੀ ਮਾਤਰਾ ਵਿੱਚ ਭਾਗ ਲਿਆ।ਸਮਾਰੋਹ ਦੇ ਦੌਰਾਨ ਏ.ਬੀ.ਕੇ ਸਿੰਘ ਨੇ ਦੱਸਿਆ ਕਿ 132ਵੀਂ ਵਾਹਨੀ 1 ਅਪ੍ਰੈਲ 1989 ਨੂੰ 1000 ਨਵੇਂ ਸਿੱਖਆਰਥੀਆਂ ਦੇ ਤੌਰ ਤੇ ਜਲੰਧਰ ਵਿੱਚ ਸਥਾਪਿਤ ਹੋਈ ਸੀ ਅਤੇ ਦੇਸ਼ ਦੇ ਪੂਰਬ ਉਤਰੀ ਸੂਬੇ ਅਤੇ ਜੰਮੂ ਕਸ਼ਮੀਰ ਵਿੱਚ ਆਪਣੀ ਬੇਹਤਰੀਨ ਸੇਵਾਵਾਂ ਦੇ ਚੁੱਕੀ ਹੈ।PUNJ0304201913ਇਨ੍ਹਾਂ ਸੇਵਾਵਾਂ ਦੌਰਾਨ ਵਾਹਨੀ ਦੇ ਕੁੱਝ ਵੀਰ ਜਵਾਨਾਂ ਨੇ ਆਪਣਾ ਬਲੀਦਾਨ ਵੀ ਦਿੱਤਾ।ਵਾਹਨੀ ਦੇ ਜਵਾਨਾਂ ਨੇ 53 ਅੱਤਵਾਦੀ ਮਰੇ ਅਤੇ 133 ਨੂੰ ਹਿਰਾਸਤ ਵਿੱਚ ਲਿਆ ਅਤੇ 44 ਅੱਤਵਾਦੀਆਂ ਤੋਂ ਆਤਮ ਸਮਰਪਨ ਕਰਵਾਇਆ, ਵਾਹਨੀ ਨੇ 5 ਕਰੋੜ ਕੀਮਤ ਦੇ 168 ਹਥਿਆਰ ਅਤੇ ਹੋਰ ਸਮਾਨ ਵੀ ਜਬਤ ਕੀਤਾ।ਸਮਾਰੋਹ ਦੇ ਅੰਤ ਵਿੱਚ ਰਾਮੇਸ਼ ਸ਼ਰਮਾ ਡੀ.ਆਈ.ਜੀ ਨੇ ਦੇਸ਼ ਭਗਤੀ ਅਤੇ ਰੰਗਾ-ਰੰਗ ਸਮਾਰੋਹ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ।
ਇਸ ਮੌਕੇ ਸ਼੍ਰੀਮਤੀ ਸੁਰਬਾਲਾ ਦੇਵੀ (ਐਸ.ਜੀ), ਜੀ.ਵੀ.ਐਸ ਭੱਟੀ, ਜਸਕਰਨ, ਗੁਰਦੀਪ ਲਾਲ, ਐਚ.ਐਸ ਧਾਰੀਵਾਲ ਅਤੇ ਆਰ.ਜੇ.ਐਸ ਕਪੂਰ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply