ਭੀਖੀ, 10 ਮਈ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦੱਸਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਪਿੰਡ ਮੋਹਰ ਸਿੰਘ ਵਾਲਾ ਸਰਕਾਰੀ ਹਾਈ ਸਕੂਲ ਦੀਆਂ ਵਿਦਿਆਰਥਣਾਂ ਕਮਲਪ੍ਰੀਤ ਕੌਰ ਨੇ 95.7 ਪ੍ਰਤੀਸ਼ਤ, ਵੀਰਾ ਨੇ 94.9 ਪ੍ਰਤੀਸ਼ਤ ਅਤੇ ਜਸਦੀਪ ਕੌਰ ਨੇ 94.01 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਸਕੂਲ ਇੰਚਾਰਜ ਸੁਰਿੰਦਰ ਸ਼ਰਮਾ ਅਤੇ ਅਧਿਆਪਕ ਨੀਸ਼ੂ ਗਰਗ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸੋ ਫੀਸਦੀ ਰਿਹਾ।ਇਸ ਮੌਕੇ ਉਨ੍ਹਾਂ ਨਾਮਣਾ ਖੱਟਣ ਵਾਲੇ ਨੂੰ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਸਖ਼ਤ ਮਿਹਨਤ ਅਤੇ ਲਗਨ ਨਾਲ ਘੱਟ ਸਹੂਲਤਾ ਦੇ ਬਾਵਜੂਦ ਵੀ ਚੰਗਾ ਕੀਤਾ ਜਾ ਸਕਦਾ ਹੈ।ਪਿੰਡ ਦੀ ਸਰਪੰਚ ਗੁਰਮੇਲ ਕੋਰ ਅਤੇ ਕਲੱਬ ਪ੍ਰਧਾਨ ਗੁਰਇਕਬਾਲ ਸਿੰਘ ਬਾਲੀ ਨੇ ਕਿਹਾ ਕਿ ਵਿਦਿਆਰਥਆ ਦੇ ਚੰਗੇਰੇ ਭਵਿੱਖ `ਚ ਵੀ ਉਹ ਹਮੇਸ਼ਾਂ ਸਕੂਲ ਦਾ ਸਹਿਯੋਗ ਕਰਦੇ ਰਹਿਣਗੇ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …