ਖਾਲੜਾ, 12 ਸਤੰਬਰ (ਲਖਵਿੰਦਰ ਸਿੰਘ ਗੋਲਣ) – ਰਾਜ ਸਾਇੰਸ ਸਿੱਖਿਆ ਸੰਸਥਾ ਵੱਲੋਂ ਜਨ-ਜੰਖਿਆ ਸਿੱਖਿਆ ਪ੍ਰਾਜੈਕਟ ਅਧੀਨ ਸਾਲ 2014-15 ਦੌਰਾਨ ਜਿਲ੍ਹਾ ਪੱਧਰ ਤੇ ਲੋਕ-ਨਾਚ ਮੁਕਾਬਲੇ ਮਿਤੀ 09 ਸਤੰਬਰ ਨੂੰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਅਲਾਦੀਨਪੁਰ ਵਿਖੇ ਕਰਵਾਏ ਗਏ। ਜਿਸ ਵਿੱਚ ਸਰਕਾਰੀ ਅਦਰਸ਼ ਸੀ.ਸੈ.ਸਕੂਲ ਬਲ੍ਹੇਰ-ਖੁਰਦ ਦੇ ਅੱਠਵੀਂ ਤੇ ਨੌਵੀਂ ਜਮਾਤ ਦੀਆਂ ਵਿਦਿਆਰਥਣਾ ਨੇ ਭਾਗ ਲਿਆ। ਇਸ ਲੋਕ ਨਾਚ ਦਾ ਵਿਸ਼ਾ ਲੜਕੇ ਅਤੇ ਲੜਕੀਆਂ ਲਈ ਬਰਾਬਰਤਾ ਦਾ ਅਧਿਕਾਰ, ਭਰੂਣ ਹੱਤਿਆ ਦੀ ਰੋਕਥਾਮ ਸੀ। ਇਹਨਾਂ ਦੀ ਤਿਆਰੀ ਸੁਰਿੰਦਰ ਕੌਰ (ਟੀ.ਜੀ.ਟੀ. ਹਿੰਦੀ) ਨੇ ਕਰਵਾਈ। ਬੱਚਿਆਂ ਨੇ ਇਸ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਉਪਲੱਬਧੀ ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੂਨਮ ਸ਼ਰਮਾ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਦੇ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਵੀ ਬੱਚਿਆਂ ਨੂੰ ਵਧਾਈ ਦਿੱਤੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …