ਭੀਖੀ, 29 ਮਈ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਵਿਖੇ ਪ੍ਰਿਸੀਪਲ ਡਾ. ਰੁਪੇਸ਼ ਦੀਵਾਨ ਦੀ ਯੋਗ ਅਗਵਾਈ ਹੇਠ ਸਮਾਜਿਕ ਸਿੱਖਿਆ ਮੇਲਾ ਲਾਇਆ ਗਿਆ।ਲੈਕ. ਗੁਰਦੀਪ ਸਿੰਘ ਧਨੋਆ ਨੇ ਕਿਹਾ ਸਿੱਖਿਆ ਵਿਭਾਗ ਦਾ ਇਹ ਉਲਰਾਲਾ ਬੜਾ ਹੀ ਸ਼ਲਾਘਾਯੋਗ ਹੈ।ਇਸ ਮੇਲੇ ਨਾਲ ਵਿਦਿਆਰਥੀਆਂ ਦੀ ਸਮਾਜਿਕ ਸਿੱਖਿਆ ਵਿਸ਼ੇ ਵਿੱਚ ਰੁਚੀ ਵਧੇਗੀ।ਮਕਸਦ ਹੀ ਸਮਾਜਿਕ ਸਿੱਖਿਆ ਵਿਸ਼ੇ ਨੂੰ ਪ੍ਰੈਕਟੀਕਲ਼ ਤੇ ਸੋਖੇ ਢੰਗ ਨਾਲ ਸਿੱਖਣਾ ਹੈ।ਇਸ ਮੇਲੇ ਨੂੰ ਸਫ਼ਲ ਤੇ ਜਾਣਕਾਰੀ ਭਰਪੂਰ ਬਣਾਉਣ ਲਈ ਅਧਿਆਪਕ ਨਾਇਬ ਸਿੰਘ, ਮਨੋਜ ਕੁਮਾਰ, ਪਰਮਜੀਤ ਸਿੰਘ, ਸ਼੍ਰੀਮਤੀ ਅਨੀਤਾ ਰਾਣੀ ਤੇ ਵਿਦਿਆਰਥੀਆਂ ਨੇ ਬਹੁਤ ਮਿਹਨਤ ਕੀਤੀ।ਉਹਨਾ ਦੀ ਮਿਹਨਤ ਸਦਕਾ ਹੀ ਇਸ ਮੇਲੇ ਵਿੱਚ ਪੇਸ਼ ਕੀਤੇ ਮਾਡਲ ਜਿਵੇ ਜਵਾਲਾ ਮੁੱਖੀ, ਸੂਰਜੀ ਪਰਿਵਾਰ, ਭਾਰਤ ਦਾ ਨਕਸ਼ਾ, ਆਦਿ ਮਾਨਵ ਦਾ ਜੀਵਨ ਆਦਿ ਖਿੱਚ ਦਾ ਕੇਂਦਰ ਬਣੇ ਰਹੇ।ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੜੇ ਹੀ ਖੁਬਸੂਰਤ ਢੰਗ ਨਾਲ ਮਾਡਲਾਂ ਨਾਲ ਸਬੰਧਤ ਜਾਣਕਾਰੀ ਮੇਲਾ ਦੇਖਣ ਵਾਲਿਆਂ ਨਾਲ ਸਾਂਝੀ ਕੀਤੀ।
ਮੇਲੇ ਵਿੱਚ ਐਸ.ਐਮ.ਸੀ ਕਮੇਟੀ ਮੈਬਰਾਂ ਤੇ ਵਿਦਿਆਰਥੀਆਂ ਦੇ ਮਪਿਆਂ ਨੇ ਵਿਸ਼ੇਸ ਤੌਰ `ਤੇ ਸਿਰਕਤ ਕੀਤੀ, ਜਦਕਿ ਸ ਕੂਲ ਸਟਾਫ ਮੈਬਰ ਜਸਬੀਰ ਸਿੰਘ, ਰਮਨਦੀਪ ਕੰਬੋਜ, ਰਾਜਵੀਰ ਕੌਰ, ਰਮਨ ਜਿੰਦਲ, ਰਾਜ ਕੁਮਾਰੀ, ਭੁਪਿੰਦਰ ਕੌਰ, ਯਸ਼ੂ ਸ਼ਰਮਾ, ਸੁਖਵਿੰਦਰ ਕੌਰ, ਨੀਲਮ ਰਾਣੀ, ਕਰਨਦੀਪ ਕੌਰ ਆਦਿ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media