ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਸਥਿਤ ਡਰੱਗ ਐਡ ਪਲਿਊਸਨ ਟੈਸਟਿੰਗ
ਲੈਬ ਵੱਲੋਂ 10 ਦਿਨਾਂ ਦੇ ਸ਼ੁਰੂ ਹੋ ਰਹੇ ਸ਼ਾਰਟ ਟਰਮ ਕੋਰਸ ਦਾ ਵੱਧ ਤੋ ਵੱਧ ਲੋਕਾਂ ਨੂੰ ਲਾਭ ਲੈਣ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਸੰਪਰਕ ਕਰਨ ਦੀ ਸਲਾਹ ਦਿੰਦਿਆ ਯੂਨੀਵਰਸਿਟੀ ਦੇ ਇੰਡਸਟਰੀ ਲਿੰਕਜ ਪ੍ਰੋਗਰਾਮ ਦੇ ਕੋਆਰਡੀਨੇਟਰ, ਪ੍ਰੋ. (ਡਾ.) ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹਨਾਂ ਕੋਰਸਾਂ ਵਿਚ ਵਾਟਰ ਐਡ ਵੇਸਟ ਵਾਟਰ ਅਨਾਲਾਈਸਿਜ਼, ਏਅਰ ਮੋਨਿਟਰਿੰਗ ਐਂਡ ਅਨਾਲਾਈਸਿਜ਼ ਅਤੇ ਇਨਸਟਰੋਮੈਟਲ ਮੈਥਡ ਆਫ ਅਨਾਲਾਈਸਿਜ਼ ਵਰਗੇ ਕੋਰਸ ਕਰਵਾਏ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਇਹ ਕੋਰਸ ਕਰਨ ਦੇ ਚਾਹਵਾਨ ਉਮੀਦਵਾਰ ਵੱਲੋ ਘੱਟੋ ਘੱਟ ਸਾਇੰਸ ਵਿਸ਼ੇ ਦੇ ਨਾਲ ਗ੍ਰੈਜੂਏਸ਼ਨ ਪਾਸ ਕੀਤੀ ਹੋਵੇ।ਇਸ ਸੰਬੰਧੀ ਹੋਰ ਜਾਣਕਾਰੀ ਉਮੀਦਵਾਰ ਯੂਨੀਵਰਸਿੀ ਦੀ ਵੈਬ ਸਾਈਟ ਤੋਂ ਲੈ ਸਕਦੇ ਹਨ ਜਾਂ ਮੋਬਾਈਲ ਨੰਬਰ 9815698249 ਨਾਲ ਸੰਪਰਕ ਕਰ ਸਕਦੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media