ਨਵੀਂ ਦਿੱਲੀ, 31 ਮਈ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਡਿਫੈਂਸ ਫੰਡ ਅਧੀਨ ‘ਪ੍ਰਧਾਨ ਮੰਤਰੀ ਦੀ ਵਜ਼ੀਫਾ ਸਕੀਮ’ ਅਧੀਨ ਵੱਡੀਆਂ ਤਬਦੀਲੀਆਂ ਨੂੰ ਪ੍ਰਵਾਨਗੀ
ਦਿੱਤੀ ਗਈ ਹੈ ਅਤੇ ਵਜ਼ੀਫਿਆਂ ਦੀਆਂ ਦਰਾਂ ਵਿੱਚ ਵਾਧਾ ਹੋਵੇਗਾ ਤੇ ਸਕੀਮ ਵਿੱਚ ਸੂਬਾ ਪੁਿਲਸ ਦੇ ਮੁਲਾਜ਼ਮ ਸ਼ਾਮਲ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਲੋਕਾਂ, ਜਿਨ੍ਹਾਂ ਨੇ ਭਾਰਤ ਦੀ ਰਾਖੀ ਕੀਤੀ ਹੈ, ਦੀ ਰਾਖੀ, ਸੁਰੱਖਿਆ ਅਤੇ ਭਲਾਈ ਦੇ ਸੁਪਨੇ ਦੀ ਲਾਈਨ `ਤੇ ਚੱਲਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣਾ ਅਹੁੱਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾ ਫੈਸਲਾ ਨੈਸ਼ਨਲ ਡਿਫੈਂਸ ਫੰਡ ਅਧੀਨ ‘ਪ੍ਰਧਾਨ ਮੰਤਰੀ ਵਜ਼ੀਫਾ ਸਕੀਮ’ ਵਿੱਚ ਵੱਡੀਆਂ ਤਬਦੀਲੀਆਂ ਨੂੰ ਪ੍ਰਵਾਨਗੀ ਦੇਣ ਦਾ ਲਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਹੇਠ ਜਿੰਨਾਂ ਤਬਦੀਲੀਆਂ ਨੂੰ ਪ੍ਰਵਾਨਗੀ ਦਿੱਤੀ, ਉਨਾਂ ਵਿੱਚ ਲੜਕਿਆਂ ਲਈ ਵਜ਼ੀਫੇ ਦੀ ਰਕਮ 2000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ, ਜਦਕਿ ਲੜਕੀਆਂ ਲਈ ਇਹ ਰਕਮ 2250 ਰੁਪਏ ਪ੍ਰਤੀ ਮਹੀਨੇ ਤੋਂ ਵਧਾ ਕੇ 3000 ਰੁਪਏ ਮਹੀਨਾ ਕਰ ਦਿੱਤੀ ਗਈ ਹੈ।
ਇਸ ਵਜ਼ੀਫਾ ਸਕੀਮ ਦਾ ਦਾਇਰਾ ਹੁਣ ਰਾਜ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ, ਜੋ ਕਿ ਦਹਿਸ਼ਤਵਾਦੀ/ਨਕਸਲੀ ਹਮਲਿਆਂ ਵਿੱਚ ਮਾਰੇ ਗਏ ਹਨ/ ਸਨ, ਦੇ ਬੱਚਿਆਂ ਤੱਕ ਵਧਾ ਦਿੱਤਾ ਗਿਆ ਹੈ।ਸੂਬਾ ਪੁਲਿਸ ਅਧਿਕਾਰੀਆਂ ਦੇ ਬੱਚਿਆਂ ਲਈ ਨਵੇਂ ਵਜ਼ੀਫਿਆਂ ਦਾ ਕੋਟਾ 500 ਪ੍ਰਤੀ ਸਾਲ ਹੋਵੇਗਾ।ਗ੍ਰਹਿ ਮੰਤਰਾਲਾ ਇਸ ਮਾਮਲੇ ਵਿੱਚ ਨੋਡਲ ਮੰਤਰਾਲੇ ਵਜੋਂ ਕੰਮ ਕਰੇਗਾ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media