Sunday, December 22, 2024

ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ `ਚ ਕਬੱਡੀ ਮੁਕਾਬਲੇ ਸ਼ੁਰੂ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ PUNJ2007201906ਸਪੋਰਟਸ ਡਿਪਾਰਟਮੈਂਟ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਡਵੀਜਨ ਪੱਧਰ ਦੇ ਕਬੱਡੀ ਟੂਰਨਾਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਅਤੇ ਜਿਲ੍ਹਾ ਪੱਧਰ ਅਤੇ ਅੰ:14, 18 ਸਾਲ ਲੜਕੇ ਲੜਕੀਆ ਅਤੇ ਅੰ: 25 ਸਾਲ ਪੁਰਸ਼/ਇਸਤਰੀਆਂ ਟੂਰਨਾਮੈਂਟ ਕਰਵਾਏ ਜਾ ਰਹੇ ਹਨ।ਪਹਿਲੇ ਦਿਨ ਇਹ ਖੇਡ ਮੁਕਾਬਲੇ ਸਬ ਡਵੀਜਨ ਅਜਨਾਲਾ ਅਧੀਨ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋੋਪੋੋਕੇ ਵਿਖੇ ਕਰਵਾਏ ਗਏ।
    ਇਹ ਜਾਣਕਾਰੀ ਦਿੰਦਿਆਂ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਅੰਮਿ੍ਰਤਸਰ ਅਤੇ ਕਬਡੀ ਕੋਚ ਤੇ ਇਸ ਡਵੀਜ਼ਨ ਦੀ ਨੋਡਲ ਅਫਸਰ ਸ੍ਰੀਮਤੀ ਰਾਜਬੀਰ ਕੌਰ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਇਨ੍ਹਾਂ ਮੁਕਾਬਲਿਆ ਵਿੱਚ 23 ਟੀਮਾਂ ਨੇ ਹਿੱਸਾ ਲਿਆ।ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਸੁੱਚਾ ਸਿੰਘ ਪ੍ਰਧਾਨ ਸ਼ਹੀਦ ਮੇਵਾ ਸਿੰਘ ਸਪੋਰਟਸ ਐਡ ਚੈਰੀਟੇਬਲ ਸੋਸਾਇਟੀ ਲੋਪੋਕੇ ਨੇ ਖਿਡਾਰੀਆਂ ਨੂੰ ਤੰਦਰੁਸਤ ਜੀਵਨ ਜਿਊਣ, ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਅਤੇ ਵੱਡਿਆ ਦਾ ਆਦਰ ਕਰਨ ਲਈ ਪ੍ਰੇਰਿਆ।
     PUNJ2007201907ਨੋਡਲ ਅਫਸਰ ਨੇ ਕਿਹਾ ਕਿ ਪਹਿਲਾ ਮੈਚ ਅੰ: 18 ਸਾਲ ਉਮਰ ਲੜਕਿਆਂ ਦਾ ਸਪੋੋਰਟਸ ਕਲੱਬ ਦਿਆਲਪੁਰਾ ਅਤੇ ਸ:ਸੈਕੰ:ਸਕੂਲ ਕਾਮਲਪੁਰਾ ਵਿੱਚਕਾਰ ਹੋਇਆ, ਸ:ਸੈਕੰ:ਸਕੂਲ ਕਾਮਲਪੁਰਾ ਦੀ ਟੀਮ 41-39 ਅੰਕਾ ਨਾਲ ਜੇਤੂ ਰਹੀ। ਦੂਜਾ ਮੈਚ ਅੰ: 14 ਸਾਲ ਉਮਰ ਵਰਗ ਸ:ਸੀ:ਸੈ:ਸਕੂਲ ਹਰਸ਼ਾ ਛੀਨਾਂ ਅਤੇ ਸਪੋਰਟਸ ਕਲੱਬ ਹਰਸ਼ਾ ਛੀਨਾ ਵਿਚਕਾਰ ਹੋਇਆ ।ਜਿਸ ਵਿੱਚ ਸ:ਸੀ:ਸੈ:ਸਕੂਲ ਹਰਛਾ ਛੀਨਾ ਦੀ ਟੀਮ 10-8 ਦੇ ਫਰਕ ਨਾਲ  ਜੇਤੂ ਰਹੀ। ਤੀਜਾ  ਮੈਚ ਲਿਟਲ ਫਲਾਵਰ ਪਬਲਿਕ ਸਕੂਲ ਅਤੇ ਗੁਰੂ ਕਲਗੀਧਰ ਪਬਲਿਕ ਸਕੂਲ  ਵਿੱਚਕਾਰ ਹੋਇਆ ਜਿਸ ਵਿੱਚੋ  ਲਿਟਲ ਫਲਾਵਰ ਸਕੂਲ ਦੀ ਟੀਮ ਜੇਤੂ ਰਹੀ।ਚੌਥਾ ਮੈਚ ਸੀ:ਸੈ:ਸਕੂਲ ਚਮਿਆਰੀ ਅਤੇ ਸ:ਸੀ:ਸੈ:ਸਕੂਲ ਓਠੀਆ ਵਿੱਚਕਾਰ ਹੋਇਆ। ਜਿਸ ਵਿੱਚੋ ਸ:ਸੀ:ਸੈ:ਸਕੂਲ ਚਮਿਆਰੀ ਦੀ ਟੀਮ ਜੇਤੂ ਰਹੀ।ਪੰਜਵਾਂ ਮੈਚ ਲਿਟਲ ਫਲਾਵਰ ਪਬਲਿਕ ਸੂਕਲ ਅਤੇ ਸਪੋਰਟਸ ਕਲੱਬ ਦਿਆਲਪੁਰਾ ਵਿਚਕਾਰ ਹੋਇਆ।ਜਿਸ ਵਿੱਚ ਸਪੋਰਟਸ ਕਲੱਬ ਦਿਆਲਪੁਰਾ ਦੀ ਟੀਮ ਜੇਤੂ ਰਹੀ। ਛੇਵਾ ਮੈਚ ਸੀ:ਸੈ:ਸਕੂਲ ਹਰਸ਼ਾ ਛੀਨਾ ਅਤੇ ਸ:ਸੀ:ਸੈ:ਸਕੂਲ ਚਮਿਆਰੀ ਵਿਚਕਾਰ ਹੋਇਆ । ਜਿਸ ਵਿੱਚ ਸ:ਸੀ:ਸਕੂਲ ਹਰਸ਼ਾ ਛੀਨਾਂ ਦੀ ਟੀਮ ਜੇਤੂ ਰਹੀ।
ਲੜਕੀਆ ਦੇ ਅੰ-18 ਉਮਰ ਵਰਗ ਪਹਿਲਾ ਮੈਚ ਸ:ਸੀ:ਸੈ:ਸਕੂਲ ਹਰਸ਼ਾ ਛੀਨਾ ਅਤੇ ਸ:ਕੰ: ਸੀ: ਸਕੂਲ ਟਪਿਆਲਾ ਵਿਚਕਾਰ ਹੋਇਆ ।ਜਿਸ ਵਿੱਚ ਸ: ਸੀ:ਸੈ:ਸਕੂਲ ਹਰਸ਼ਾ ਛੀਨਾਂ ਦੀ ਟੀਮ ਜੇਤੂ ਰਹੀ।ਲੜਕੀਆਂ ਦਾ ਦੂਜਾ ਮੈਚ ਲਿਟਲ ਫਲਾਵਰ ਪਬਲਿਕ ਸਕੂਲ ਹਰਸ਼ਾ ਛੀਨਾ ਅਤੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਜਸਰਾਉਰ ਵਿਚਕਾਰ ਹੋਇਆ  ਜਿਸ ਵਿੱਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਜਸਰਾਊਰ ਦੀ ਟੀਮ ਜੇਤੂ ਰਹੀ। ਅੰ-25 ਸਾਲ ਉਮਰ ਵਰਗ ਵਿੱਚ ਲੜਕੀਆਂ ਦਾ ਪਹਿਲਾ ਮੈਚ ਸਪੋਰਟਸ ਕਲੱਬ ਦਿਆਲਪੁਰਾ ਅਤੇ ਸ:ਸੀ:ਸੈ:ਸ ਹਰਸ਼ਾ ਛੀਨਾ ਵਿਚਕਾਰ ਹੋਇਆ ਜਿਸ ਵਿੱਚ ਸ:ਸੀ:ਸੈ:ਸ ਹਰਸ਼ਾ ਛੀਨਾ ਦੀ ਟੀਮ ਜੇਤੂ ਰਹੀ।ਦੂਜਾ ਮੈਚ ਸੀ:ਸੀ:ਸੈ:ਸਕੂਲ  ਹਰਸ਼ਾ ਛੀਨਾ ਅਤੇ ਸ:ਸੀ:ਸੈ:ਸਕੂਲ ਟਪਿਆਲਾ ਵਿਚਕਾਰ ਹੋਇਆ।ਜਿਸ ਵਿੱਚ ਸੀ:ਸੀ:ਸੈ:ਸਕੂਲ  ਹਰਸ਼ਾ ਛੀਨਾ ਦੀ ਟੀਮ ਜੇਤੂ ਰਹੀ।ਤੀਜਾ ਮੈਚ ਲਿਟਲ ਫਲਾਵਰ ਪਬਲਿਕ ਸਕੂਲ ਹਰਸ਼ਾ ਛੀਨਾ ਅਤੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਜਸਰਾਊਰ ਵਿਚਕਾਰ ਹੋਇਆ ।ਜਿਸ ਵਿੱਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਜਸਰਾਊਰ ਦੀ ਟੀਮ ਜੇਤੂ ਰਹੀ। ਚੌਥਾ ਮੈਚ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਜਸਰਾਊਰ ਅਤੇ ਸ:ਹਾਈ ਸਕੂਲ ਓਠੀਆ ਵਿਚਕਾਰ ਹੋਇਆ। ਜਿਸ ਵਿੱਚ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਜਸਰਾਊਰ ਦੀ ਟੀਮ ਜੇਤੂ ਰਹੀ। ਪੰਜਵਾ ਮੈਚ ਸਪੋਰਟਸ ਕਲੱਬ ਦਿਆਲਪੁਰਾ ਅਤੇ ਸ:ਸੀ:ਸੈ:ਸਕੂਲ ਹਰਸ਼ਾ ਛੀਨਾਂ ਵਿਚਕਾਰ ਹੋਇਆ । ਜਿਸ ਵਿੱਚ ਸ:ਸੀ:ਸੈ:ਸਕੂਲ ਹਰਸ਼ਾ ਛੀਨਾ ਦੀ ਟੀਮ ਜੇਤੂ ਰਹੀ।
    ਇਸ ਮੌਕੇ ਅਜੈਬੀਰ ਸਿੰਘ ਪ੍ਰੈਸ ਸਕੱਤਰ, ਹਰਸ਼ਾ ਮੇਵਾ ਸਿੰਘ ਸਪੋਰਟਸ ਐਡ ਚੈਰੀਟੇਬਲ ਸੋੋਸਾਇਟੀ ਲੋਪੋਕੇ, ਦਰਬਾਰਾ ਸਿੰਘ ਮੈਂਬਰ, ਰਣਜੀਤ ਸਿੰਘ ਹਰਸ਼ਾ ਛੀਨਾ ਕਬੱਡੀ ਕੋਚ, ਨਿਸ਼ਾਨ ਸਿੰਘ, ਬਲਬੀਰ ਸਿੰਘ ਪੀ.ਟੀ.ਆਈ, ਹਾਈ ਸਕੁਲ ਮੰਡ, ਬਲਵਾਨ ਸਿੰਘ ਫਿਜੀਕਲ ਲੈਕਚਰਾਰ, ਰਾਜਬੀਰ ਸਿੰਘ ਡੀ.ਪੀ, ਜਸਪ੍ਰੀਤ ਸਿੰਘ ਜੂਨੀਅਰ ਬਾਕਸਿੰਗ ਕੋਚ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply