Thursday, May 29, 2025
Breaking News

ਖ਼ਾਲਸਾ ਕਾਲਜ ਦੀ ਮਨਰੂਪ ਕਾਲਜ ਵਿੱਚੋਂ ਪਹਿਲੇ ਸਥਾਨ ‘ਤੇ

PPN20091419
ਅੰਮ੍ਰਿਤਸਰ, 20 ਸਤੰਬਰ (ਪ੍ਰੀਤਮ ਸਿੰਘ) – ਖਾਲਸਾ ਕਾਲਜ ਦੇ ਕਮਿਸਟਰੀ ਵਿਭਾਗ ਦੇ ਸੈਸ਼ਨ 2013-14 ਦੇ ਨਤੀਜੇ ਸ਼ਾਨਦਾਰ ਰਹੇ। ਵਿਦਿਆਰਥਣ ਮਨਰੂਪ ਕੌਰ ਨੇ ਕਮਿਸਟਰੀ ਸਮੈਸਟਰ ਚੌਥਾ ਵਿੱਚ 72 ਪ੍ਰਤੀਸ਼ਤ ਨੰਬਰ ਲੈ ਕੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।  ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਵਿਦਿਆਰਥਣ ਦੀ ਇਸ ਉਪਲਬੱਧੀ ‘ਤੇ ਸ਼ਾਬਾਸ਼ ਦਿੱਤੀ। ਉਨ੍ਹਾਂ ਇਸ ਮੌਕੇ ਵਿਭਾਗ ਦੀ ਮੁੱਖੀ ਡਾ. ਐੱਮ. ਐੱਸ. ਬੱਤਰਾ ਨੂੰ ਇਸ ਵਧੀਆ ਨਤੀਜੇ ‘ਤੇ ਵਧਾਈ ਦਿੰਦਿਆ ਕਿਹਾ ਕਿ ਵਿਭਾਗ ਦੇ ਸਮੂੰਹ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ ਮਨਰੂਪ ਨੇ ਉਕਤ ਮੁਕਾਮ ਹਾਸਲ ਕੀਤੇ। ਉਨ੍ਹਾਂ ਇਸ ਮੌਕੇ ਵਿਦਿਆਰਥਣ ਨੂੰ ਅਗਾਂਹ ਵੀ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਹਾਜ਼ਰ ਸਟਾਫ਼ ਦੀ ਮੌਜ਼ੂਦਗੀ ਵਿੱਚ ਆਪਣੇ ਦਫਤਰ ਵਿਖੇ ਮਨਰੂਪ ਦਾ ਮੂੰਹ ਮਿੱਠਾ ਵੀ ਕਰਵਾਇਆ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫਬਤ-2025 ਪ੍ਰਦਰਸ਼ਨੀ ਸਫਲਤਾਪੂਰਵਕ ਸੰਪਨ

ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਹੁਨਰ ਦਾ ਜਸ਼ਨ, ਡੀਨ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 27 …

Leave a Reply