ਅੰਮ੍ਰਿਤਸਰ, 20 ਸਤੰਬਰ (ਪ੍ਰੀਤਮ ਸਿੰਘ) – ਖਾਲਸਾ ਕਾਲਜ ਦੇ ਕਮਿਸਟਰੀ ਵਿਭਾਗ ਦੇ ਸੈਸ਼ਨ 2013-14 ਦੇ ਨਤੀਜੇ ਸ਼ਾਨਦਾਰ ਰਹੇ। ਵਿਦਿਆਰਥਣ ਮਨਰੂਪ ਕੌਰ ਨੇ ਕਮਿਸਟਰੀ ਸਮੈਸਟਰ ਚੌਥਾ ਵਿੱਚ 72 ਪ੍ਰਤੀਸ਼ਤ ਨੰਬਰ ਲੈ ਕੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਵਿਦਿਆਰਥਣ ਦੀ ਇਸ ਉਪਲਬੱਧੀ ‘ਤੇ ਸ਼ਾਬਾਸ਼ ਦਿੱਤੀ। ਉਨ੍ਹਾਂ ਇਸ ਮੌਕੇ ਵਿਭਾਗ ਦੀ ਮੁੱਖੀ ਡਾ. ਐੱਮ. ਐੱਸ. ਬੱਤਰਾ ਨੂੰ ਇਸ ਵਧੀਆ ਨਤੀਜੇ ‘ਤੇ ਵਧਾਈ ਦਿੰਦਿਆ ਕਿਹਾ ਕਿ ਵਿਭਾਗ ਦੇ ਸਮੂੰਹ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ ਮਨਰੂਪ ਨੇ ਉਕਤ ਮੁਕਾਮ ਹਾਸਲ ਕੀਤੇ। ਉਨ੍ਹਾਂ ਇਸ ਮੌਕੇ ਵਿਦਿਆਰਥਣ ਨੂੰ ਅਗਾਂਹ ਵੀ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਹਾਜ਼ਰ ਸਟਾਫ਼ ਦੀ ਮੌਜ਼ੂਦਗੀ ਵਿੱਚ ਆਪਣੇ ਦਫਤਰ ਵਿਖੇ ਮਨਰੂਪ ਦਾ ਮੂੰਹ ਮਿੱਠਾ ਵੀ ਕਰਵਾਇਆ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …