ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀ ਰਚਿਤ ਅਗਰਵਾਲ ਜਮਾਤ ਗਿਆਰ੍ਹਵੀਂ, ਵਿਦਿਸ਼ਾ ਸਿੰਘ ਜਮਾਤ ਗਿਆਰ੍ਹਵੀਂ ਅਤੇ ਰਿਸ਼ਭ ਅਗਰਵਾਲ ਜਮਾਤ ਗਿਆਰ੍ਹਵੀਂ ਨੇ ਕੁਮਾਰੀ ਰੇਸ਼ਮ ਸ਼ਰਮਾ (ਅਟੱਲ ਲੈਬ ਇੰਚਾਰਜ) ਦੇ ਮਾਗਰ ਦਰਸ਼ਨ ਹੇਠ `ਅਟੱਲ ਖੋਜ ਮੈਰਾਥਨ-2019` ਦੇ ਤਹਿਤ ਪੁਰਾਣੀ ਅਤੇ ਸਰੀਰਿਕ ਤੋਰ `ਤੇ ਚੁਣੋਤੀ ਦੇਣ ਵਾਲੀਆਂ ਖੋਜਾਂ ਵਿੱਚੋਂ 50 ਖੋਜਾਂ ਨੁੰ ਉਚ ਸਥਾਨ ਪ੍ਰਾਪਤ ਹੋਇਆ।ਉਨ੍ਹਾਂ ਨੂੰ 5000/- ਦਾ ਇਨਾਮ ਦਿੱਤਾ ਗਿਆ।ਪੰਜਾਬ ਵਿੱਚੋਂ ਉਨ੍ਹਾਂ ਦੀ ਇੱਕੋ ਇੱਕ ਟੀਮ ਹੈ, ਜਿਸ ਨੇ ਭਾਰਤ ਅਤੇ ਐਨ.ਆਈ.ਟੀ.ਆਈ ਆਯੋਗ ਦੇ ਲਈ ਖੋਜਾਂ ਕੀਤੀਆਂ ਸਨ। ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਰੀ ਲਈ ਵਧਾਈ ਦਿੱਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਨੌਜਵਾਨ ਖੋਜਕਾਰਾਂ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਖੋਜਾਂ ਦੇ ਲਈ ਮੁਬਾਕਬਾਦ ਦਿੱਤੀ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media