Wednesday, August 26, 2026

ਡੀ.ਏ.ਵੀ ਰੈਡ ਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨ ਵਿਖੇ ਅਜ਼ਾਦੀ ਦਿਹਾੜਾ ਤੇ ਰੱਖੜੀ ਦਾ ਤਿਓਹਾਰ ਮਨਾਇਆ

PUNJ1901201906ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵੱਲੋਂ ਸੰਚਾਲਿਤ ਡੀ.ਏ.ਵੀ ਰੈਡ ਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨ ਤਹਿਸੀਲਪੁਰਾ ਵਿਖੇ ਅਜ਼ਾਦੀ ਦਿਹਾੜਾ ਤੇ ਰੱਖੜੀ ਦਾ ਤਿਓਹਾਰ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿੱਚ ਆਮਦਨ ਕਰ ਅਧਿਕਾਰੀ ਤਰਸੇਮ ਰਾਜ, ਆਮਦਨ ਕਰ ਇੰਸਪੈਕਟਰ ਅਮਿਤ ਕੁਮਾਰ ਵਿਸ਼ੇਸ਼ ਤੌਰ `ਤੇ ਪਹੰੁਚੇ।ਮੁੱਖ ਅਧਿਆਪਕਾ ਸ੍ਰੀਮਤੀ ਸਿਮੀ ਲੁਥਰਾ ਦੀ ਅਗਵਾਈ `ਚ ਬੱਚਿਆਂ ਨੇ `ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ`, `ਨੰਨਾ ਮੁੰਨਾ ਰਾਹੀ ਹੂੰ` ਆਦਿ ਗੀਤਾਂ `ਤੇ ਨਾਚ ਪੇਸ਼ ਕੀਤਾ।ਸਕੂਲ ਦੇ ਗੂੰਗੇ ਬਹਿਰੇ ਬੱਚਿਆਂ ਨੇ ਸੰਕੇਤਨ ਭਾਸ਼ਾ `ਚ ਰਾਸ਼ਟਰੀ ਗੀਤ ਗਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ।ਆਮਦਨ ਕਰ ਅਧਿਕਾਰੀਆਂ ਨੇ ਪੌਦੇ ਵੀ ਲਗਾਏ।
    ਇਸ ਮੌਕੇ ਮਨਦੀਪ ਸਿੰਘ ਵੀ ਹਾਜ਼ਰ ਸਨ।ਡੀ.ਏ.ਵੀ ਨਵੀਂ ਦਿੱਲੀ ਮੈਨੇਜਿੰਗ ਕਮੇਟੀ ਪ੍ਰਧਾਨ ਪਦਮ ਸ੍ਰੀ ਪੂਨਮ ਸੂਰੀ, ਏਡਿਡ ਸਕੂਲ ਪੀ.ਐਸ-1 ਦੇ ਡਾਇਰੈਕਟਰ ਜੇ.ਪੀ ਸ਼ੂਰ ਖੇਤਰੀ ਅਧਿਕਾਰੀ ਨੀਲਮ ਕਾਮਰਾ ਤੇ ਪ੍ਰਿੰਸੀਪਲ ਨੀਰਾ ਸ਼ਰਮਾ ਨੇ ਸ਼ੁੱਭ ਕਾਮਨਾਵਾਂ ਭੇਜੀਆਂ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply