Monday, August 24, 2026

ਅਕੇਡੀਆ ਵਰਲਡ ਸਕੂਲ ਵਿਖੇ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ

ਸੰਗਰੂਰ/ ਲੌਂਗੋਵਾਲ, 7 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਅਧਿਆਪਕ ਦਿਵਸ ਦੇ ਮੌਕੇ ਵਿਸ਼ੇਸ਼ PUNJ0709201907ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਕਸ਼ਿਕਾ ਅਰੋੜਾ ਵਲੋਂ ਸੁੰਦਰ ਡਾਂਸ ਪੇਸ਼ ਕੀਤਾ ਗਿਆ।ਉਪਰੰਤ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੇ ਸਮੂਹ ਗਾਣ ਪੇਸ਼ ਕੀਤਾ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀ ਅਤਿੰਦਰ ਸਿੰਘ ਵਲੋਂ ਇੱਕ ਮੈਸ਼ਅਪ ਡਾਂਸ ਵੀ ਕੀਤਾ ਗਿਆ।ਅਧਿਆਪਕਾਂ ਲਈ ਮਿਊਜ਼ੀਕਲ ਚੇਅਰ ਗੇਮ ਸ਼ਰੀਰਕ ਸਿੱਖਿਆ ਅਧਿਆਪਕ ਕਿਰਨਪਾਲ ਸਿੰਘ ਨੇ ਜਿੱਤੀ । ਬੱਚਿਆਂ ਨੇ ਅਧਿਆਪਕਾਂ ਲਈ ਆਪਣੇ ਹੱਥੀਂ ਕਾਰਡ ਤਿਆਰ ਕੀਤੇ।ਅਧਿਆਪਕਾਂ ਵਲੋਂ ਮਿਲ ਕੇ ਕੇਕ ਵੀ ਕੱਟਿਆ ਗਿਆ।ਸਕੂਲ ਮੁੱਖੀ ਮੈਡਮ ਰਣਜੀਤ ਕੌਰ ਅਤੇ ਸਕੂਲ ਦੇ ਚੇਅਰਮੈਨ ਗਗਨਦੀਪ ਸਿੰਘ ਅਧਿਆਪਕ ਦਿਵਸ ਦੀ  ਵਧਾਈ ਦਿੱਤੀ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply