9 ਖਿਡਾਰੀ ਰਣਬੀਰ ਕਲੱਬ ਦੇ ਲਾਅਨ ਟੈਨਿਸ ਕੋਰਟ ਤੋਂ ਸਿੱਖਿਅਤ – ਘਨਸ਼ਿਆਮ ਥੋਰੀ
ਸੰਗਰੂਰ/ ਲੌਂਗੋਵਾਲ, 7 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰਾਜ ਪੱਧਰੀ ਲਾਅਨ ਟੈਨਿਸ ਚੈਂਪੀਅਨਸ਼ਿਪ ਲਈ ਸੰਗਰੂਰ ਜ਼ਿਲ੍ਹੇ ਦੇ 15 ਖਿਡਾਰੀਆਂ ਦੀ
ਚੋਣ ਕੀਤੀ ਗਈ ਹੈ।ਜਿਸ ਵਿੱਚੋਂ 9 ਖਿਡਾਰੀ ਰਣਬੀਰ ਕਲੱਬ ਦੇ ਲਾਅਨ ਟੈਨਿਸ ਕੋਰਟ ਵਿਖੇ ਸਿਖਲਾਈ ਹਾਸਲ ਕਰ ਰਹੇ ਹਨ।ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਨ੍ਹਾਂ ਖਿਡਾਰੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਆਪਣੀ ਮਿਹਨਤ ਤੇ ਦ੍ਰਿੜ ਇਰਾਦੇ ਦੇ ਬਲਬੂਤੇ ਵੱਡੀਆਂ ਪ੍ਰਾਪਤੀਆਂ ਦਰਜ਼ ਕੀਤੀਆਂ ਜਾ ਸਕਦੀਆਂ ਹਨ ਅਤੇ ਇਨ੍ਹਾਂ ਬੱਚਿਆਂ ਦਾ ਜਜ਼ਬਾ ਦੱਸ ਰਿਹਾ ਹੈ ਕਿ ਇਹ ਬੁਲੰਦੀਆਂ ’ਤੇ ਪਹੰੁਚਣ ਵਿੱਚ ਸਮਰੱਥ ਹਨ।
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖਿਡਾਰੀਆਂ ਸਮੇਤ ਪੁੱਜੇ ਲਾਅਨ ਟੈਨਿਸ ਦੇ ਕੋਚ ਉਪਿੰਦਰ ਕੌਰ ਨੇ ਦੱਸਿਆ ਕਿ ਇਹ 9 ਖਿਡਾਰੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਹਨ ਅਤੇ 14, 17 ਅਤੇ 19 ਘੱਟ ਉਮਰ ਵਰਗ ਦੇ ਖਿਡਾਰੀਆਂ ਵਜੋਂ ਸਖ਼ਤ ਅਭਿਆਸ ਤੇ ਮਿਹਨਤ ਨਾਲ ਆਪਣੇ ਆਪ ਨੂੰ ਇਸ ਵੱਕਾਰੀ ਪ੍ਰਤੀਯੋਗਤਾ ਲਈ ਯੋਗ ਬਣਾ ਸਕੇ ਹਨ।ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਵਲੋਂ ਹੁਸਨਜੀਤ ਸਿੰਘ, ਗੋਬੰਸ, ਅਰਮਾਨਦੀਪ ਸਿੰਘ, ਮਨਜੋਤ ਸਿੰਘ, ਜਸਮੀਨ ਕੌਰ, ਸਾਰਿਕਾ, ਵਾਸ਼ਿਕਾ, ਯਾਸ਼ਿਕਾ, ਪ੍ਰਾਪਤੀ, ਦਵਿਤੀ, ਕਨਿਸ਼ਾ ਤੇ ਗੀਤ ਆਦਿ ਖਿਡਾਰੀਆਂ ਨੂੰ ਵਧਾਈ ਦਿੱਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media