Tuesday, March 3, 2026

ਤਰਕਸ਼ੀਲ ਸੁਸਾਇਟੀ ਵਲੋਂ ਜੀਵ ਉਤਪਤੀ ਵਿਸ਼ੇ `ਤੇ ਸੈਮੀਨਾਰ ਅਤੇ ਇਨਾਮ ਵੰਡ ਸਮਾਰੋਹ

ਲੌਂਗੋਵਾਲ, 9 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਰਕਸ਼ੀਲ PUNJ0909201901ਸੁਸਾਇਟੀ ਪੰਜਾਬ ਦੀ ਇਕਾਈ ਲੌਂਗੋਵਾਲ ਵਲੋਂ ਜੀਵ ਦੀ ਉਤਪਤੀ ਵਿਸ਼ੇ `ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਸਰਦਾਰ ਜੋਧਾ ਸਿੰਘ (ਰਿਸਰਚ ਸਕਾਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਮੁੱਖ ਬੁਲਾਰੇ ਦੇ ਤੌਰ `ਤੇ ਸ਼ਿਰਕਤ ਕੀਤੀ।ਸੁਸਾਇਟੀ ਦੇ ਸੂਬਾਈ ਆਗੂ ਮਾਸਟਰ ਬਲਬੀਰ ਚੰਦ ਲੌਂਗੋਵਾਲ ਨੇ ਸਮਾਜ ਅਤੇ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਜਥੇਬੰਦਕ ਸੰਘਰਸ਼ ਰਾਹੀਂ ਹੱਲ ਬਾਰੇ ਚਰਚਾ ਕੀਤੀ ਗਈ ਅਤੇ ਸੈਮੀਨਾਰ ਉਪਰੰਤ `ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 2019` ਦੇ ਇਕਾਈ ਲੌਂਗੋਵਾਲ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਜੁਝਾਰ ਲੌਂਗੋਵਾਲ ਅਤੇ ਡਾ. ਅਵਤਾਰ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਨੂੰ `ਤਰਕ ਅਧਾਰਿਤ ਜੀਵਨ ਜਾਂਚ` ਅਪਣਾਉਣ ਦਾ ਸੁਝਾਅ ਦਿੱਤਾ।ਤਰਕਸ਼ੀਲ ਇਕਾਈ ਲੌਂਗੋਵਾਲ ਦੇ ਮੁੱਖੀ ਪਰਵਿੰਦਰ ਉੱਭਾਵਾਲ ਨੇ ਸੈਮੀਨਾਰ `ਚ ਆਏ ਸਾਰੇ ਇਲਾਕਾ ਨਿਵਾਸੀਆਂ, ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
               ਇਸ ਮੌਕੇ ਗਗਨਦੀਪ ਐਡਵੋਕੇਟ, ਗੋਬਿੰਦ ਸਿੰਘ, ਬੀਰਬਲ ਸਿੰਘ, ਅਮਨਦੀਪ ਲੌਂਗੋਵਾਲ, ਦਾਤਾ ਸਿੰਘ ਨਮੋਲ, ਗੁਰਪ੍ਰੀਤ ਸਿੰਘ ਲਲਕਾਰ, ਸਤਨਾਮ ਉੱਭਾਵਾਲ, ਸਰਬਜੀਤ ਨਮੋਲ, ਗੁਰਜੀਤ ਲੌਂਗੋਵਾਲ, ਪ੍ਰਿੰਸੀਪਲ ਵਰਿੰਦਰ ਚੀਮਾ, ਜੋਰਾ ਸਿੰਘ, ਜਗਸੀਰ ਸਿੰਘ ਝਾੜ ਅਤੇ ਸਰੋਤਾ ਹਾਜ਼ਰ ਸਨ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply