ਐਮ.ਏ ਦੀ ਵਿਦਿਆਰਥਣ ਹਰਪ੍ਰੀਤ ਨੇ `ਪੋਸਟਰ ਬਣਾਓ` ਮੁਕਾਬਲੇ `ਚ ਹਾਸਲ ਕੀਤਾ ਪਹਿਲਾ ਸਥਾਨ
ਸੰਗਰੂਰ, 10 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾ) – ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਡਾ. ਪ੍ਰਵੀਨ ਸ਼ਰਮਾ ਦੀ ਸਰਪਰਸਤੀ ਹੇਠ ਅੰਗਰੇਜ਼ੀ ਵਿਭਾਗ
ਅਤੇ ਐਨ.ਐਸ.ਐਸ ਯੂਨਿਟ-4 ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ `ਅਧਿਆਪਕ ਦੀ ਭੂਮਿਕਾ` ਵਿਸ਼ੇ ਉੱਪਰ ਪੇਪਰ ਪੜ੍ਹੋ ਅਤੇ ਪੋਸਟਰ ਬਣਾਓ ਮੁਕਾਬਲੇ ਕਰਵਾਏ ਗਏ।ਐਮ.ਏ ਦੀਆਂ ਵਿਦਿਆਰਥਣਾਂ ਹਰਪ੍ਰੀਤ, ਰੇਹਾਨ ਅਤੇ ਬੀਰਪਾਲ ਨੇ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਬੀ.ਏ ਵਿੱਚੋਂ ਨੋਰਿਸ਼ ਅਤੇ ਮੁਸਕਾਨ ਨੇ ਪਹਿਲਾ ਅਤੇ ਨਾਦੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਪੇਪਰ ਪੜ੍ਹਨ ਮੁਕਾਬਲੇ ਵਿੱਚੋਂ ਨਮਰਾ ਨੇ ਪਹਿਲਾ, ਹਰਪ੍ਰੀਤ ਨੇ ਦੂਜਾ ਅਤੇ ਨਾਬੀਆ ਤੇ ਸ਼ੁਭਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਪ੍ਰੋਗਰਾਮ ਦਾ ਆਗਾਜ਼ ਪ੍ਰੋ. ਅਰਵਿੰਦ ਸੋਹੀ ਮੁਖੀ ਅੰਗਰੇਜ਼ੀ ਵਿਭਾਗ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਿਹਾ ਕਿ ਵਿਦਿਆਰਥੀ ਅਤੇ ਅਧਿਆਪਕ ਦੇ ਰਿਸ਼ਤੇ ਵਿੱਚ ਆ ਰਹੀ ਗਿਰਾਵਟ ਨੂੰ ਖਤਮ ਕਰਨ ਲਈ ਗੁਰੂ ਨਾਨਕ ਦੇਵ ਜੀ ਦੀਆਂ ਇੱਕ ਅਧਿਆਪਕ ਦੇ ਰੂਪ ਵਿੱਚ ਦਿੱਤੀਆਂ ਸਿੱਖਿਆਵਾਂ ਉੱਪਰ ਚੱਲਣਾ ਅੱਜ ਸਮੇਂ ਦੀ ਲੋੜ ਹੈ। ਪ੍ਰਿੰਸੀਪਲ ਡਾ. ਪ੍ਰਵੀਨ ਸ਼ਰਮਾ ਨੇ ਕਿਹਾ ਕਿ ਗੁਰੂ ਜੀ ਦੀ ਸਮਾਜ ਨੂੰ ਗੁਰੂ ਚੇਲੇ ਦੇ ਰੂਪ ਵਿੱਚ ਦਿੱਤੀ ਸਿੱਖਿਆ ਤੋਂ ਸੇਧ ਲੈਣ ਦੀ ਲੋੜ ਹੈ।ਉਹਨਾਂ ਕਿਹਾ ਕਿ ਗੁਰੂ ਜੀ ਨੇ ਹਰ ਤਰ੍ਹਾਂ ਦੀਆਂ ਸਮਾਜਿਕ, ਰਾਜਨੀਤਿਕ ਬੁਰਾਈਆਂ ਖਿਲਾਫ ਸਮਾਜ ਨੂੰ ਸੁਚੇਤ ਕੀਤਾ ਅਤੇ ਇਹਨਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਪ੍ਰੋ. ਗੁਰਜਿੰਦਰ ਸਿੰਘ ਚਹਿਲ ਨੇ ੇ ਧੰਨਵਾਦੀ ਭਾਸ਼ਣ ਦਿੱਤਾ।ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਪ੍ਰੋ. ਵਨੀਤ ਕੁਮਾਰ, ਪ੍ਰੋ. ਰਣਜੀਤ ਸਿੰਘ, ਪ੍ਰੋ. ਮੈਰੀ ਨਚਾਲ, ਪ੍ਰੋ. ਨੇਹਾ ਵੋਹਰਾ, ਪ੍ਰੋ.ਮੁਹੰਮਦ ਦਿਲਸ਼ਾਦ ਅਤੇ ਪ੍ਰੋ. ਵਿਸ਼ਾਖਾ ਕਪਿਲਾ ਤੋਂ ਇਲਾਵਾ ਹਿੰਦੀ ਵਿਭਾਗ ਦੇ ਮੁੱਖੀ ਅਤੇ ਪ੍ਰੋਗਰਾਮ ਅਫਸਰ ਪ੍ਰੋ. ਡੇਜ਼ੀ ਜੈਨ ਅਤੇ ਸੰਸਕ੍ਰਿਤ ਵਿਭਾਗ ਦੇ ਮੁੱਖੀ ਪ੍ਰੋ. ਸ਼ੈਲੀ ਦੀਵਾਨ ਮੋਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media