ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਹੇ ਫੈਡਰੇਸ਼ਨ ਗੋਲਡ ਕੱਪ
ਆਫ ਵਾਲੀਬਾਲ-2019 ਦੇ ਛੇਵੇਂ ਦਿਨ ਲੜਕਿਆਂ ਦੇ ਸੈਮੀਫਾਇਨਲ ਮੈਚ ਵਿੱਚ ਤਾਮਿਲਨਾਡੂ ਨੇ ਆਂਧਰਾ ਪ੍ਰਦੇਸ਼ ਨੂੰ 3-1 (25-23, 25-17, 19-25, 25-12) ਅਤੇ ਕੇਰਲਾ ਨੇ ਪੰਜਾਬ ਨੂੰ 3-2 (25-21, 23-25, 25-22, 18-25, 15-8) ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗਾ ਬਣਾਈ। ਲੜਕੀਆਂ ਦੇ ਮੈਚ ਵਿਚ ਰੇਲਵੇਜ ਨੇ ਮਹਾਰਾਸਟਰ ਨੂੰ 3-0 (25-09, 25-19, 25-14) ਨਾਲ ਹਰਾਇਆ।ਸਿਵਰਾਜ ਸਿੰਘ ਬੱਲ ਪੀ.ਸੀ.ਐਸ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ ਨੇ ਖਿਡਾਰੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ।
ਇਨਾਂ ਖੇਡਾਂ ਦੇ ਅੰਤਿਮ ਦਿਨ ਪੰਜਾਬ ਨੇ ਆਂਧਰਾ ਪ੍ਰਦੇਸ਼ ਨੂੰ 3-0 (25-23,25-21,25-20) ਨਾਲ ਹਰਾ ਕੇ ਤੀਸਰਾ ਸਥਾਨ ਜਦੋਕਿ ਕੇਰਲਾ ਨੇ ਤਾਮਿਲਨਾਡੂ ਨੂੰ 3-0 (25-21,25-17,25-18) ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਲੜਕੀਆਂ ਦੇ ਫਾਇਨਲ ਵਿੱਚ ਕੇਰਲਾ ਨੇ ਰੇਲਵੇਜ ਨੂੰ 3-0 (25-11,25-15,25-19) ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਇਨਾਮ ਵੰਡ ਸਮਾਰੋਹ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਜਸਪਾਲ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।ਰਾਮ ਅਵਤਾਰ ਜਾਖੜ ਜਨਰਲ ਸਕੱਤਰ, ਵਿਜੈਪਾਲ ਵਾਇਸ ਪ੍ਰਧਾਨ, ਰਾਜ ਕੁਮਾਰ ਕਾਰਜਕਾਰੀ ਮੀਤ ਪ੍ਰਧਾਨ, ਵੀ.ਐਫ.ਆਈ ਅਤੇ ਨਰੇਸ਼ ਪਾਠਕ ਜੁਆਇੰਟ ਸਕੈਟਰੀ ਪੰਜਾਬ, ਗੁਰਲਾਲ ਸਿੰਘ ਰਿਆੜ ਜਿਲ੍ਹਾ ਖੇਡ ਅਫਸਰ ਵੀ ਹਾਜਰ ਸਨ।ਪੰਜਾਬ ਖੇਡ ਵਿਭਾਗ ਵਲੋਂ ਖਿਡਾਰੀਆਂ ਨੂੰ ਕੈਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 60000 ਰੁਪਏ, ਦੂਜੇ ਸਥਾਨ `ਤੇ 40000 ਰੁਪਏ, ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 30000 ਰੁਪਏ ਅਤੇ ਚੋਥਾ ਸਥਾਨ ਪ੍ਰਾਪਤ ਕਰਨ ਵਾਲੀ ਨੂੰ 20,000 ਰੁਪਏ ਨਕਦ ਇਨਾਮ ਦਿੱਤਾ ਗਿਆ।ਇਸ ਤੋਂ ਇਲਾਵਾ ਬੈਸਟ ਸੈਂਟਰ, ਬਲਾਕਰ, ਲਿਬਰੋ, ਸਮੈਸਰ, ਸਰਵਿਸਮੈਨ ਨੂੰ 5000-5000- ਰੁਪਏ ਦੇ ਇਨਮਾਂ ਨਾਲ ਸਨਮਾਨਿਆ ਗਿਆ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media