ਇੱਕ ਪਿੰਡ ਓਪਨ ਅਤੇ ਕਬੱਡੀ 62 ਕਿਲੋ `ਚੋਂ ਜੇਤੂ ਰਹੀ ਧਾਂਦਰੇ ਦੀ ਟੀਮ
ਧੂਰੀ, 5 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਗਰਾਮ ਵਿਕਾਸ ਸਭਾ ਅਤੇ ਸਪੋਰਟਸ ਕਲੱਬ ਧਾਂਦਰਾ ਵੱਲੋਂ ਐਨ.ਆਰੀ.ਆਈ ਵੀਰਾਂ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਸਾਬਕਾ ਕਬੱਡੀ ਖਿਡਾਰੀ ਧੰਨਾ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।ਜਿਸ ਦਾ ਉਦਘਾਟਨ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਸਿਕੰਦਰ ਸਿੰਘ ਵਲੋਂ ਅਰਦਾਸ ਕਰਨ੍ਹ ਉਪਰੰਤ ਰਿਬਨ ਕੱਟ ਕੇ ਕੀਤਾ ਗਿਆ।
ਗਰਾਮ ਵਿਕਾਸ ਸਭਾ ਦੇ ਪ੍ਰਧਾਨ ਸਵਰਨ ਸਿੰਘ ਢੀਂਡਸਾ ਨੇ ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕਬੱਡੀ 62 ਕਿਲ੍ਹੋ ਵਿੱਚੋਂ ਧਾਂਦਰਾ ਦੀ ਟੀਮ ਨੇ ਪਹਿਲਾ ਅਤੇ ਬਹਾਦਰਪੁਰ ਦੀ ਟੀਮ ਨੇ ਦੂਜਾ ਸਥਾਨ ਅਤੇ ਕਬੱਡੀ ਇੱਕ ਪਿੰਡ ਓਪਨ ਵਿੱਚ ਧਾਂਦਰਾ ਪਿੰਡ ਦੀ ਟੀਮ ਨੇ ਪਹਿਲਾ ਅਤੇ ਬਦਰਾ ਪਿੰਡ ਦੀ ਟੀਮ ਨੇ ਦੂਜਾ ਸਥਨ ਪ੍ਰਾਪਤ ਕੀਤਾ।ਕਬੱਡੀ ਇੱਕ ਪਿੰਡ ਓਪਨ ਵਿੱਚ ਬੇਸਟ ਰੇਡਰ ਤੇਜਾ ਚੱਕ ਭਾਈ ਅਤੇ ਬੇਸਟ ਜਾਫ਼ੀ ਰਣਧੀਰ ਸੇਖਾਂ ਚੁਣੇ ਗਏ ।
ਪਿੰਡ ਧਾਂਦਰਾ ਦੇ ਪੁਰਾਣੇ ਕਬੱਡੀ ਖਿਡਾਰੀ ਹਰਮੇਲ ਸਿੰਘ, ਦਲੀਪ ਸਿੰਘ, ਧੰਨਾ ਸਿੰਘ, ਉਗੱਰ ਸਿੰਘ, ਗੁਲਾਬ ਸਿੰਘ, ਪਾਲ ਸਿੰਘ, ਰੋਹੀ ਖਾਂ ਅਤੇ ਬਲਵੀਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਕਬੱਡੀ ਖਿਡਾਰੀ ਮੀਤਾ ਧਾਂਦਰੇ ਨੂੰ ਮੋਟਰਸਾਇਕਲ ਨਾਲ ਸਨਮਾਨਿਤ ਕੀਤਾ ਗਿਆ, ਖਿਡਾਰੀ ਸੈਂਟੀ ਧਾਂਦਰਾ ਅਤੇ ਵਿੱਕੀ ਕਪਿਆਲ ਦਾ ਵੀ ਸਨਮਾਨ ਹੋਇਆ। ਟੂਰਨਾਂਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਫੁੱਲ, ਹਰਮਨਦੇਵ ਬਾਜਵਾ, ਹਰੀ ਸਿੰਘ ਹਲਕਾ ਇੰਚਾਰਜ ਅਕਾਲੀ ਦਲ, ਜਤਿੰਦਰ ਸਿੰਘ ਸੋਨੀ ਮੰਡੇਰ ਸੀਨੀਅਰ ਅਕਾਲੀ ਆਗੂ, ਪ੍ਰੋ. ਮਹਿੰਦਰਪਾਲ ਸਿੰਘ ਪਟਿਆਲਾ, ਐਸ.ਐਚ.ਓ ਹਰਵਿੰਦਰ ਸਿੰਘ ਖਹਿਰਾ, ਡਾ. ਸੁਖਵਿੰਦਰ ਸਿੰਘ ਧਾਂਦਰਾ ਅਤੇ ਗੁਰਚਰਨ ਸਿੰਘ ਸੰਧੂ ਏ.ਪੀ.ਓ ਸੰਗਰੂਰ, ਜਗਤਾਰ ਸਿੰਘ ਤਾਰਾ ਬੇਨੜਾ, ਬਲਵਿੰਦਰ ਸਿੰਘ ਬਿੱਲੂ ਪ੍ਰਧਾਨ ਸੈਲਰ ਐਸੋਸੀਏਸ਼ਨ, ਜੱਗੀ ਢੀਂਡਸਾ ਐਮ.ਡੀ ਦਾ ਐਜ, ਅ੍ਰੰਮਿਤਪਾਲ ਸਿੰਘ ਐਮ.ਡੀ ਦਾ ਪ੍ਰਾਇਮ, ਸਰਪੰਚ ਮਿੱਠੂ ਲੱਡਾ ਆਦਿ ਤੋ ਇਲਾਵਾ ਇਲਾਕੇ ਦੀਆਂ ਨਾਮਵਰ ਸਖਸੀਅਤਾਂ ਨੇ ਆਪਣੀ ਹਾਜ਼ਰੀ ਲਗਵਾਈ।
ਇਸ ਮੋਕੇ ਗਰਾਮ ਵਿਕਾਸ ਸਭਾ ਦੇ ਆਗੂਆ ਵਿੱਚੋ ਡਾ ਸੁਖਵਿੰਦਰ ਸਿੰਘ ਧਾਂਦਰਾ, ਧੰਨਾ ਸਿੰਘ, ਸਵਰਨ ਸਿੰਘ, ਕ੍ਰਿਸ਼ਨ ਸਿੰਘ, ਪੱਤਰਕਾਰ ਲਖਵੀਰ ਸਿੰਘ ਧਾਂਦਰਾ, ਕੁਲਵਿੰਦਰ ਸਿੰਘ ਜੋਹਲ, ਗੁਰਪ੍ਰੀਤ ਸਿੰਘ ਗੋਲਡੀ, ਜਸਕੀਰਤ ਸਿੰਘ ਜੱਸੀ ਡੀ.ਪੀ, ਤਰਲੋਚਨ ਸਿੰਘ, ਏ.ਐਸ.ਆਈ ਨਿਰਮਲ ਸਿੰਘ, ਹਰਜਿੰਦਰ ਸਿੰਘ, ਪ੍ਰਿੰਸ ਕਨੇਡਾ, ਲਾਲੀ ਆਸਟਰੇਲੀਆ, ਬੰਟੀ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media