ਲੌਂਗੋਵਾਲ, 13 ਅਕਤੂਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ ) – ਸਲਾਈਟ ਡੀਮਡ ਯੂਨੀਵਰਸਿਟੀ ਲੌਂਗੋਵਾਲ ਦੇ ਮਕੈਨੀਕਲ ਵਿਭਾਗ ਦੇ
ਵਿਦਿਆਰਥੀਆਂ ਨੇ ਫੈਕਲਟੀ ਐਡਵਾਈਜ਼ਰ ਪ੍ਰੋ. ਸ਼ੰਕਰ ਸਿੰਘ ਦੀ ਅਗਵਾਈ ਹੇਠ ਆਪਣੀਆਂ ਜਿੱਤਾਂ ਨੂੰ ਬਰਕਰਾਰ ਰੱਖਦੇ ਹੋਏ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਹੋਏ ਕੌਮੀ ਪੱਧਰ ਦੇ ਮੁਕਾਬਲੇ `ਚ ਦੋ ਵੱਕਾਰੀ ਇਨਾਮ ਜਿੱਤੇ ਹਨ ਇਸ ਸਬੰਧੀ ਪ੍ਰੋ. ਸ਼ੰਕਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਪ੍ਰਤੀਯੋਗਤਾ ਐਫੀ ਸਾਈਕਲ 2019 ਤਕਨੀਕੀ ਉਨਤੀ ਸੀਜ਼ਨ ਦਾ 10ਵਾਂ ਸੀਜ਼ਨ ਸੁਸਾਇਟੀ ਆਫ਼ ਆਟੋਮੋਟਿਵ ਇੰਜੀਨੀਅਰਿੰਗ ਉਤਰੀ ਇੰਡੀਆ ਸੈਕਸ਼ਨ ਵਲੋਂ ਕਰਵਾਇਆ ਗਿਆ।ਇਹ ਪ੍ਰਤੀਯੋਗਤਾ ਭਾਰਤ ਭਰ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਲਈ ਮਨੁਖ ਦੁਆਰਾ ਸੰਚਾਲਿਤ ਵਾਹਨ ਦੇ ਡਿਜ਼ਾਈਨ ਅਤੇ ਨਿਰਮਾਣ ਸੰਬੰਧੀ ਕਰਵਾਈ ਗਈ, ਜਿਸ ਦਾ ਮੁੱਖ ਮੰਤਵ ਇੰਜੀਨੀਅਰਿੰਗ ਦੇ ਵਿਦਿਆਰਥੀ ਤਿੰਨ ਪਹੀਆਂ ਵਾਲੀ ਅਜਿਹੀ ਵਾਤਾਵਰਨ ਪੱਖੀ ਸਾਈਕਲ ਤਿਆਰ ਕਰਨ ਜਿਹੜੀ ਦੋ ਵਿਅਕਤੀਆਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਬਿਨਾਂ ਕਿਸੇ ਪ੍ਰਦੂਸ਼ਣ ਤੋਂ ਲੈ ਜਾਣ ਦੇ ਸਮਰੱਥ ਹੋਵੇ।
ਇਸ ਮੁਕਾਬਲੇ `ਚ ਸਲਾਈਟ ਦੇ ਵਿਦਿਆਰਥੀਆਂ ਦੀ 13 ਮੈਂਬਰਾਂ `ਤੇ ਆਧਾਰਿਤ ਟੀਮ ਗਰੀਨ ਰੇਂਜਰਜ਼ 2019 ਨੇ ਗ੍ਰੇਡੀਏਂਟ ਸਿਮੂਲੇਟਰ ਐਵਾਰਡ (ਐਡਵਾਂਸ ਸ਼੍ਰੇਣੀ) ਅਤੇ ਸਹੂਲਤ ਪ੍ਰਦਰਸ਼ਨ ਐਵਾਰਡ (ਐਡਵਾਂਸ ਸ਼੍ਰੇਣੀ) ਜਿੱਤ ਕੇ ਸਨਮਾਨ ਚਿੰਨ੍ਹ ਅਤੇ ਨਗਦ ਰਾਸ਼ੀ ਪ੍ਰਾਪਤ ਕੀਤੀ।ਇਸ ਸਮੇਂ ਟੀਮ ਦੇ ਕਪਤਾਨ ਵਰੁਨ ਪਰਜਾਪਤੀ ਉਪ ਕਪਤਾਨ ਲਵਪ੍ਰੀਤ ਸਿੰਘ ਅਤੇ ਟੀਮ ਮੈਂਬਰ ਹਾਜ਼ਰ ਸਨ।ਸਲਾਈਟ ਵਿਦਿਆਰਥੀਆਂ ਦੀ ਇਸ ਪ੍ਰਾਪਤੀ `ਤੇ ਡਾਇਰੈਕਟਰ ਪ੍ਰੋ. ਸ਼ੈਲੇਂਦਰ ਜੈਨ ਅਤੇ ਡੀਨ ਅਕਾਦਮਿਕ ਪ੍ਰੋ. ਏ.ਐਸ ਅਰੋੜਾ ਨੇ ਵਧਾਈ ਦਿੱਤੀ।
ਜ਼ਿਕਰਯੋਗ ਹੈ ਟੀਮ ਗਰੀਨ ਰੇਂਜਰਜ਼ 2014 ਤੋਂ ਪ੍ਰੋ. ਸ਼ੰਕਰ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ `ਚ ਹਿੱਸਾ ਲੈ ਕੇ ਲਗਾਤਾਰ ਜਿੱਤਾਂ ਪ੍ਰਾਪਤ ਕਰ ਰਹੀ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media