ਵੇ ਸੱਜਣਾ ਕੱਚੇ ਘੜੇ ਕਦੇ ਪਾਰ ਨਾ ਲਾਉਂਦੇ
ਤੇ ਮਹਿਕ ਕਦੇ ਵੀ ਆਉਂਦੀ ਨਾ ਕਾਗਜ਼ ਦੇ ਫੁੱਲਾਂ `ਚੋਂ
ਪੁੱਤ ਲੱਖ ਵਾਰੀ ਹੋ ਜਾਣ ਕਪੁੱਤ ਭਾਵੇਂ
ਪਰ ਬਦ ਦੁਆ ਕਦੇ ਨਿਕਲੇ ਨਾ ਮਾਂ ਦਿਆ ਬੁੱਲਾਂ ‘ਚੋਂ
ਜਿਸ ਨੂੰ ਆਦਤ ਪੈ ਜਾਏ ਚੋਰੀ ਚੁਗਲੀ ਦੀ
ਉਹ ਬਹੁਤਾ ਚਿਰ ਗੁੱਝਾ ਨੀ ਰਹਿ ਸਕਦਾ।
ਲੱਖ ਕੋਸ਼ਿਸ਼ ਕਰ ਲੈਣ ਬੱਦਲ ਭਾਵੇਂ
ਪਰ ਬਹੁਤੀ ਦੇਰ ਸੂਰਜ ਨੀ ਲੁਕਿਆ ਰਹਿ ਸਕਦਾ।
ਆਪਣੀ ਮਾਂ ਵਰਗਾ ਕਦੇ ਪਿਆਰ ਨੀ ਮਿਲਦਾ
ਉਏ ਮਤਰੇਈਆਂ ਮਾਵਾਂ ਤੋਂ
ਬਿਨ ਮਿਹਨਤ ਦੇ ਕਦੇ ਬੀਜ਼ ਨਾ ਉਗਰੇ
ਉਏ ਬੰਜ਼ਰ ਥਾਂਵਾ ਤੋਂ
ਦਸ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲਾ
ਕਦੇ ਭੁੱਖਾ ਨੀ ਸੌਂ ਸਕਦਾ।
ਲੱਖ ਕੋਸ਼ਿਸ਼ ਕਰ ਲੈਣ ਬੱਦਲ ਭਾਵੇਂ
ਪਰ ਬਹੁਤੀ ਦੇਰ ਕਦੇ ਸੂਰਜ ਨੀ ਲੁਕਿਆ ਰਹਿ ਸਕਦਾ।
ਨਿਕਲਿਆ ਤੀਰ ਕਮਾਨੋਂ ਵਾਪਿਸ ਨਾ ਮੁੜਦਾ
ਨਾ ਮੂੰਹ `ਚ ਪੈਂਦੀ ਨਿਕਲੀ ਗੱਲ ਜ਼ੁਬਾਨਾਂ ‘ਚ
ਹਰ ਬੰਦੇ ‘ਚ ਮੈਂ ਮੇਰੀ ਘਰ ਕਰਦੀ ਜਾਵੇ
ਕਿਉਂ ਇੱਕ ਦੂਜੇ ਲਈ ਘਟ ਗਈ ਕਦਰ ਇਨਸਾਨਾਂ ‘ਚ
ਜਦ ਆਖਰ ਨੂੰ ਬੰਦੇ ਨੇ ਸੰਧੂਆ ਮਿੱਟੀ ਹੋਣਾ ਏ
ਫਿਰ ਹੰਕਾਰ ਦਾ ਕਿਲਾ ਕਿਉਂ ਨਹੀ ਢਹਿ ਸਕਦਾ।
ਲੱਖ ਕੋਸ਼ਿਸ਼ ਕਰ ਲੈਣ ਬੱਦਲ ਭਾਵੇਂ
ਪਰ ਬਹੁਤੀ ਦੇਰ ਕਦੇ ਸੂਰਜ ਨੀ ਲੁਕਿਆ ਰਹਿ ਸਕਦਾ।

ਬਲਤੇਜ ਸੰਧੂ ਬੁਰਜ
ਬਠਿੰਡਾ।
ਮੋ – 94658 18158
Punjab Post Daily Online Newspaper & Print Media