ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ – ਅਮਨ) – ਸਟਰੌਂਗ ਬੇਸਿਕ ਇੰਸਟੀਟਿਊਟ ਦੇ ਪ੍ਰਿੰਸੀਪਲ ਰਾਹਤ ਅਰੋੜਾ ਨੂੰ ਵਰਲਡ ਪੀ.ਐਚ.ਡੀ ਤਿਰੰਗਾ ਚੈਲੰਜ ਵਲੋਂ `ਗ੍ਰੀਨ ਅੰਬੈਸਡਰ ਐਵਾਰਡ` ਨਾਲ ਸਨਮਾਨਿਆ ਗਿਆ ਹੈ।ਇਹ ਐਵਾਰਡ ਮਿਲਣ `ਤੇ ਖੁਸ਼ੀ ਜਾਹਰ ਕਰਦਿਆਂ ਪ੍ਰਿੰ. ਰਾਹਤ ਅਰੋੜਾ ਨੇ ਡਾ. ਵਿਮਲ ਰਾਠੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜਿਕਰਯੋਗ ਹੈ ਕਿ ਬੀਤੇ ਸਮੇਂ ਬੂਟੇ ਲਗਾਉਣ ਦੀ ਸ਼ੁਰੂ ਕੀਤੀ ਮੁਹਿੰਮ ਵਿਚ ਪ੍ਰਿੰ. ਰਾਹਤ ਅਰੋੜਾ ਨੇ ਅਹਿਮ ਭੂਮਿਕਾ ਨਿਭਾਈ ਸੀ, ਜਿਸ ਸਦਕਾ ਉਨਾਂ ਨੂੰ ਇਹ ਸਨਮਾਨ ਮਿਲਿਆ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …