ਭੀਖੀ/ਮਾਨਸਾ, 6 ਨਵੰਬਰ (ਪੰਜਾਬ ਪੋਸਟ – ਕਮਲ ਕਾਂਤ) – ਐਨ.ਐਸ.ਕਿਓ.ਐਫ ਤਹਿਤ ਚੱਲ ਰਹੇ ਵੋਕੇਸ਼ਨਲ ਕੋਰਸ ਸਬੰਧੀ ਪ੍ਰਿੰਸੀਪਲ ਅੰਜਨਾ ਧੀਮਾਨ ਦੀ
ਅਗਵਾਈ ‘ਚ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਭੀਖੀ ਦੇ ਆਈ.ਟੀ ਦੇ ਵਿਦਿਆਰਥੀਆਂ ਨੇ ਸੇਵਾ ਕੇਂਦਰ ਭੀਖੀ ਦਾ ਦੌਰਾ ਕੀਤਾ।ਇਸ ਦੌਰਾਨ ਸੇਵਾ ਕੇਂਦਰ ਅਧਿਕਾਰੀ ਰਘਵੀਰ ਸਿੰਘ ਅਤੇ ਜਗਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਿਸਥਾਰਪੂਵਕ ਸੇਵਾ ਕੇਂਦਰ ਵਿਚ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਆਨਲਾਈਨ ਫਾਰਮ ਭਰਨਾ, ਟੋਕਨ ਮਸ਼ੀਨ ਦਆਰਾ ਟੋਕਨ ਪ੍ਰਿੰਟ ਕਰਨਾ, ਕੰਪਿਊਟਰ ਹਾਰਡਵੇਅਰ ਤੇ ਸਾਫਟਵੇਅਰ, ਅਤੇ ਵੱਖ-ਵੱਖ ਤਰਾਂ ਦੇ ਸਰਟੀਫਿਕੇਟ ਬਣਾਉਣ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਵਿਦਿਆਰਥੀਆਂ ਨੂੰ ਇਨਫੋਰਮੈਸ਼ਨ ਟੈਕਨਲੌਜੀ ਦੀ ਮਹੱਤਤਾ ਤੇ ਰੋਜ਼ਾਨਾ ਜਿੰਦਗੀ ਇਸ ਦੀ ਜਰੂਰਤ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਹੀ ਸੇਵਾ ਕੇਂਦਰ ਦੇ ਲਾਭ ਬਾਰੇ ਦੱਸਿਆਂ ਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸੇਵਾ ਕੇਂਦਰ ਦੀਆਂ ਸੇਵਾਵਾਂ ਲੈਣ ਲਈ ਪ੍ਰੇਰਿਤ ਕੀਤਾ।
ਗੁਰਜੀਤ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।ਇਸ ਮੌਕੇ ਵਰਿੰਦਰ ਕੁਮਾਰ (ਵੋਕੇ. ਟੀਚਰ), ਅਧਿਆਪਕ ਮਨੋਜ ਕੁਮਾਰ ਅਤੇ ਸੇਵਾ ਕੇਂਦਰ ਸਟਾਫ ਹਾਜਰ ਸੀ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media