ਫਿਲਮੀ ਤੇ ਸਟੇਜ ਕਲਾਕਾਰ ਨੇ ਵਿਦਿਆਰਥੀਆਂ ਨਾਲ ਬੈਠ ਕੇ ਵੇਖਿਆ ਨਾਟਕ
ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਸਾਕਾ ਜਲਿਆਂਵਾਲਾ ਬਾਗ ਨਾਟਕ ਦੇਖਣ ਲਈ ਵਿਸ਼ੇਸ਼ ਤੌਰ `ਤੇ
ਪਹੁੰਚੀ ਬਾਲੀਵੁੱਡ ਐਕਟਰ ਸਵ. ਸ਼ਸ਼ੀ ਕਪੂਰ ਦੀ ਧੀ, ਉਘੀ ਥਿਏਟਰ ਤੇ ਫਿਲਮੀ ਕਲਾਕਾਰ ਸੰਜਨਾ ਕਪੂਰ ਨੂੰ ਜਤਿੰਦਰ ਬਰਾੜ ਨੇ ਫੁੱਲਾਂ ਦਾ ਗੁਲਦਸਤਾ ਭੇਂਟ `ਜੀ ਆਇਆਂ` ਕਿਹਾ।ਸੰਜਨਾ ਕਪੂਰ ਨੇ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਾਟਕਕਾਰ ਜਤਿੰਦਰ ਬਰਾੜ ਵਲੋਂ ਤਿਆਰ ਕੀਤਾ ਨਾਟਕ `ਸਾਕਾ ਜਲਿਆਂਵਾਲਾ ਬਾਗ` ਸਰਹੱਦੀ ਪਿੰਡ ਕੋਹਾਲੀ ਤੋਂ ਆਏ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨਾਲ ਬੈਠ ਕੇ ਦੇਖਿਆ।ਨਾਟਕ ਦੇ ਅੰਤ `ਚ ਸਕੂਲ ਪ੍ਰਿੰਸੀਪਲ ਸੁਖਵਿੰਦਰ ਸਿੰਘ ਅਤੇ ਸਟਾਫ ਨੂੰ ਸੰਜਨਾ ਕਪੂਰ ਤੇ ਜਤਿੰਦਰ ਬਰਾੜ ਨੇ ਨਾਟਕ ਦਾ ਪੋਸਟਰ ਭੇਟ ਕੀਤਾ।ਇਸ ਸਮੇਂ ਨਾਟਸ਼ਾਲਾ ਵਲੋਂ ਜਤਿੰਦਰ ਬਰਾੜ ਨੇ ਸੰਜਨਾ ਕੂਪਰ ਨੂੰ ਸ਼ਾਲ ਭੇਂਟ ਕਰ ਕੇ ਸਨਮਾਨਿਤ ਕੀਤਾ।ਜਿਕਰਯੋਗ ਹੈ ਕਿ ਸੰਜਨਾ ਕਪੂਰ ਨੇ 1993 ਵਲੋਂ ਫਰਵਰੀ 2012 ਤੱਕ ਮੁੰਬਈ `ਚ `ਧਰਤੀ ਥਿਏਟਰ` ਦਾ ਸੰਚਾਲਨ ਵੀ ਕੀਤਾ ਸੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media