Sunday, December 22, 2024

ਮੰਡੀਆਂ ਵਿੱਚ ਹੋ ਰਹੀ ਜ਼ਿਮੀਦਾਰ ਦੇ ਝੋਨੇ ਦੀ ਲੁੱਟ ਸਰਕਾਰ ਸੁੱਤੀ -ਆਪ

PPN27091422
ਤਰਸਿੱਕਾ, (ਕੰਵਲ ਜੋਧਾਨਗਰੀ) – ਕਿਸਾਨਾਂ ਦੇ ਹੱਕ ਵਿੱਚ ਬੋਲਣ ਦੀ ਜਗਾ੍ਹ ‘ਤੇ ਬਾਦਲ ਸਰਕਾਰ ਚੁੱਪ ਬੈਠੀ ਹੋਈ ਹੈ ਤੇ ਕਿਸਾਨਾਂ ਦੀ ਹੋ ਰਹੀ ਲੁੱਟ ਦਾ ਤਮਾਸ਼ਾ ਦੇਖ ਰਹੀ ਹੈ।ਆਪਣੇ ਆਪ ਨੂੰ ਕਿਸਾਨ ਦੱਸਣ ਵਾਲੀ ਸਰਕਾਰ ਦੀ ਚੁੱਪ ਕਾਰਨ ਕਿਸਾਨਾਂ ਨੂੰ 15000 ਤੋਂ 20000 ਰੁਪਏ ਪ੍ਰਤੀ ਏਕੜ ਘਾਟਾ ਪੈ ਰਿਹਾ ਹੈ।ਅੱਜ ਅੱਡਾ ਟਾਂਗਰਾ ਵਿਖੇੇ ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਗੁਰੂੁ ਦੇ ਇੰਚਾਰਜ ਜਥੇਦਾਰ ਕੁਲਵੰਤ ਸਿੰਘ ਸੰਗਰਾਵਾਂ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਦੀ ਹੋਈ ਮੀਟਿੰਗ ਵਿੱਚ ਇਹ ਵਿਚਾਰ ਪ੍ਰਗਟ ਕਰਦਿਆਂ ਜਥੇਦਾਰ ਕੁਲਵੰਤ ਸਿੰਘ ਸੰਗਰਾਵਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਅਤੇ ਸ਼ਰੇਆਮ ਕਿਸਾਨਾਂ ਨਾਲ ਲੁੱਟ ਹੋ ਰਹੀ ਹੈ ।ਮੰਡੀਆਂ ਵਿੱਚ ਕਿਸਾਨਾਂ ਨੂੰ ਬਾਸਮਤੀ ਦਾ ਮੁੱਲ 1000 ਤੋਂ 1500 ਰੁਪਏ ਤੱਕ ਘੱਟ ਰੇਟ ਮਿਲ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਚੁਣੀ ਹੋਈ ਕਮੇਟੀ ਦੀ ਪਿਛਲੀ ਕਾਰਗੁਜ਼ਾਰੀ ਅਤੇ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਚਾਰ ਕੀਤੀ ਗਈ।ਇਸ ਮੌਕੇ ਬੋਲਦੇ ਹੋਏ ੲਸ ਮੌਕੇ ਕਸ਼ਮੀਰ ਸਿੰਘ ਸੈਦੋਲੇਲ ਜਨਰਲ ਸਕੱਤਰ, ਜਗਦੀਸ਼ ਸਿੰਘ ਬਿੱਟੂ ਕੋਟਲਾ ਬਥੁਨਗੜ੍ਹ, ਜਸਪਾਲ ਸਿੰਘ ਕੌਬੋਜ, ਬਲਜੀਤ ਸਿੰਘ ਸੰਗਰਾਵਾਂ, ਲੱਖਾ ਸਿੰਘ ਭੱਟੀ ਮਾਲੋਵਾਲ, ਤਲਵਿੰਦਰ ਸਿੰਘ ਜੋਧਾਨਗਰੀ, ਭਗਤ ਸਿੰਘ ਟਾਂਗਰਾ, ਜਗੀਰ ਸਿੰਘ ਚੌਹਾਨ ਆਦਿ ਹਾਜ਼ਰ ਸਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply