Wednesday, March 4, 2026

ਮਿਤਸੁਬਿਸ਼ੀ ਏਸ਼ੀਅਨ ਚਿਲਡਰਨ (ਬਾਲ) ਅੇਨਕਾਕੀ ਮੇਲਾ-2019

ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਯੁਨੈਸਕੋ ਦੀ ਮਿਤਸੁਬਿਸ਼ੀ ਪਬਲਿਕ ਅਫੇਅਰਸ ਕਮੇਟੀ ਏਸ਼ੀਅਨ ਪੈਸੀਫਿਕ ਫੈਡਰੇਸ਼ਨ ਅਤੇ ਕਲੱਬ PUNJ2401201924ਅੇਸੋਸੀਏਸ਼ਨ ਵਲੋਂ ਸਾਲ 2019-20 ਬਾਲ ਮੇਲਾ (ਉਤਸਵ) ਕਰਵਾਇਆ ਗਿਆ।ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਰੋਜਾਨਾ ਜੀਵਨ ਨਾਲ ਸੰਬੰਧਿਤ ਗਤੀਵਿਧੀਆਂ ਦੀ ਏਸ਼ੀਆ ਦੇ ਦੂਸਰੇ ਬੱਚਿਆਂ ਨੂੰ ਜਾਣਕਾਰੀ ਦੇਣਾ ਹੈ।24 ਵੱਖ-ਵੱਖ ਦੇਸ਼ਾਂ ਦੇ ਪ੍ਰਤੀਯੋਗੀਆਂ ਨੇ ‘ਹੇਅਰ ਇਜ਼ ਮਾਈ ਲਾਈਫ’ (ਇਹ ਹੈ ਮੇਰੀ ਜ਼ਿੰਦਗੀ) ਵਿਸ਼ੇ ‘ਤੇ ਅਧਾਰਿਤ ਆਪਣੇ-ਆਪਣੇ ਵਿਚਾਰ ਕਲਾਕ੍ਰਿਤੀਆਂ ਰਾਹੀਂ ਪੇਸ਼ ਕਰਨਗੇੇ।ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ 12 ਸਾਲ ਦੀ ਉਮਰ ਤੱਕ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਵਿਖੇ ਆਪਣੀਆਂ ਐਂਟਰੀਆਂ ਭੇਜੀਆਂ ਜਿਸ ਵਿੱਚੋਂ 10 ਵਧੀਆ ਐਂਟਰੀਆਂ ਨੂੰ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਦੀ ਸਰਪ੍ਰਸਤੀ ਹੇਠ ਆਰਟ ਅਧਿਆਪਕਾਵਾਂ ਦੀ ਮਦਦ ਨਾਲ ਚੁਣਿਆ ਗਿਆ।ਇਹਨਾਂ ਦੇ ਨਾਲ ਡਾ: ਐਸ.ਐਸ ਛੀਨਾ ਪ੍ਰਧਾਨ ਯੁਨੈਸਕੋ ਕਲੱਬ ਅਤੇ ਐਸੋਸੀਏਸ਼ਨ ਆਫ ਇੰਡੀਆ ਅਤੇ ਡਾ: ਜੇ.ਐਸ ਰੰਧਾਵਾ ਰਿਟਾ: ਡਿਪਟੀ ਡਾਇਰੈਕਟਰ ਹੈਲਥ ਆਯੂਰਵੇਦਾ ਪੰਜਾਬ ਵੀ ਸ਼ਾਮਲ ਹੋਏ।ਪ੍ਰਤੀਯੋਗਤਾ ਦੀ ਕੋਈ ਐਂਟਰੀ ਫੀਸ ਨਹੀ ਲਈ ਗਈ।ਮੇਜ਼ਬਾਨ ਸਕੂਲ ਦੇ 104 ਉਭਰਦੇ ਕਲਾਕਾਰਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ।ਉਨ੍ਹਾਂ ਨੇ ਰੋਜਾਨਾ ਜਿੰਦਗੀ ਤੇ ਅਧਾਰਿਤ ਵੱਖ-ਵੱਖ ਮੋਸਮਾਂ, ਮੇਲਿਆਂ ਅਤੇ ਸਭਿਆਚਾਰ ਦੀ ਪੇਸ਼ਕਾਰੀ ਆਪਣੀ ਕਲਾ ਰਾਹੀਂ ਕੀਤੀ।ਸਾਰੇ ਪ੍ਰਤੀਯੋਗੀਆਂ ਨੂੰ ਨੈਸ਼ਨਲ ਸਕਰੀਨਿੰਗ ਕਮੇਟੀ ਵਲੋਂ ਸਰਟੀਫਿਕੇਟ ਦਿੱਤੇ ਜਾਣਗੇ।
           ਡਾ: ਧਰਮਵੀਰ ਸਿੰਘ ਨੂੰ ਮਿਤਸੁਬਿਸ਼ੀ ਚਿਲਡਰਨ ਐਨਕਕੀ ਫੈਸਟ ਦਾ ਸਟੇਟ ਕੋਆਰਡੀਨੇਟਰ ਨਿਯੁੱਕਤ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਇਹ ਬਾਲ ਕਲਾਕਾਰਾਂ ਲਈ ਬਹੁਤ ਵਧੀਆ ਪਲੇਟਫਾਰਮ ਸਾਬਿਤ ਹੋਵੇਗ।ਵਿਜੇਤਾ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ ਜਿਸ ਵਿੱਚ ਗਰੈਂਡ ਪਿਰੀਕਸ ਐਵਾਰਡ 1, ਇੰਟਰਨੈਸ਼ਨਲ ਆਰਗੇਨਾਈਜ਼ਰ ਐਵਾਰਡ 7 ਅਤੇ 300 ਲੋਕਲ ਆਗੇਨਾਈਜ਼ਰ ਐਵਾਰਡ ਸ਼ਾਮਲ ਹੋਣਗੇ।ਗਰੈਂਡ ਪਿਰੀਕਸ ਵਿਜੇਤਾ (ਹਰ ਦੇਸ਼ ਵਿੱਚ ਇੱਕ) ਨੂੰ ਜਪਾਨ ਵਿੱਚ ਆਪਣੇ ਇਕ ਪਰਿਵਾਰਕ ਮੈਂਬਰ ਨਾਲ ਐਵਾਰਡ ਫੰਕਸ਼ਨ ਵਿੱਚ ਫਰੀ ਆਉਣ-ਜਾਣ ਦਾ ਸੱਦਾ ਪੱਤਰ ਦਿੱਤਾ ਜਾਵੇਗਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply