ਅੰਮ੍ਰਿਤਸਰ/ ਖਿਲਚੀਆਂ, 28 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਹੋਦਿਆ ਸਕੂਲਜ਼ ਕੰਪਲੈਕਸ ਅੰਮ੍ਰਿਤਸਰ ਵਲੋਂ ਬਾਲ ਦਿਵਸ ‘ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਪਿੰ੍ਰੰਸੀਪਲ ਅਤੇ ਸਹੋਦਿਆ ਸਕੂਲਜ਼ ਕੰਪਲੈਕਸ ਦੇ ਚੇਅਰਮੈਨ ਡਾ: ਧਰਮਵੀਰ ਸਿੰਘ ਦੀ ਅਗਵਾਈ ‘ਚ ਸਕੂਲ ਦੇ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ: ਮਨਜੀਤ ਸਿੰਘ ਡਿਪਟੀ ਡਾਇਰੈਕਟਰ ਸੀ.ਬੀ.ਐਸ.ਈ ਨੇ ਮੁੱਖ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਭਰੀ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਜੀ.ਟੀ ਰੋਡ ਸਕੂਲ ਦੇ ਮੈਂਬਰ ਇੰਚਾਰਜ ਭਾਗ ਸਿੰਘ ਅਣਖੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸਹੋਦਿਆ ਸਕੂਲਜ਼ ਕੰਪਲੈਕਸ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਅਧੀਨ ਚੱਲ ਰਹੇ ਸੀ.ਬੀ.ਐਸ.ਈ. ਦੇ ਵੱਖ-ਵੱਖ ਸਕੂਲਾਂ ਦੇ 120 ਹੋਣਹਾਰ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ।ਸੈਕਰਡ ਇੰਟਨੈਸ਼ਨਲ ਸਕੂਲ ਖਿਲਚੀਆਂ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਸੰਦੀਪ ਕੌਰ ਨੂੰ ਸਹੋਦਿਆ ਸਕੂਲਜ਼ ਕੰਪਲੈਕਸ ਵਲੋਂ ਸ਼ਾਨਦਾਰ ਪ੍ਰਾਪਤੀਆਂ ਲਈ ਮੁੱਖ ਮਹਿਮਾਨ ਡਾ: ਮਨਜੀਤ ਸਿੰਘ, ਪ੍ਰਧਾਨ ਨਿਰਮਲ ਸਿੰਘ, ਭਾਗ ਸਿੰਘ ਅਣਖੀ, ਪ੍ਰਿੰਸੀਪਲ ਡਾ: ਧਰਮਵੀਰ ਸਿੰਘ, ਸ਼੍ਰੀਮਤੀ ਨੀਰਾ ਸ਼ਰਮਾ, ਸ਼੍ਰੀਮਤੀ ਅਨੀਤਾ ਭੱਲਾ, ਸ਼੍ਰੀਮਤੀ ਅੰਜਨਾ ਗੁਪਤਾ ਅਤੇ ਹੋਰ ਾਂ ਵਲੋਂ ‘ਸਟੂਡੈਂਟ ਆਫ ਦੀ ਈਅਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸੰਦੀਪ ਕੌਰ ਸਕੂਲ ਦੀ ਹੋਣਹਾਰ ਵਿਦਿਆਰਥਣ ਹੈ।ਉਹ ਜਿਥੇ ਪੜ੍ਹਾਈ ਵਿੱਚ ਅੱਵਲ ਰਹਿੰਦੀ ਹੈ, ਉਥੇ ਖੇਡਾਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ। ਸਕੂਲ ਦੀ ਪ੍ਰਬੰਧਕ ਕਮੇਟੀ, ਪਿ੍ਰੰਸੀਪਲ ਜਸਜੀਨ ਕੌਰ ਸਿੱਧੂ ਅਤੇ ਡਾ: ਧਰਮਵੀਰ ਸਿੰਘ ਵਲੋਂ ਸੰਦੀਪ ਕੌਰ ਨੂੰ ਇਹ ਸਨਮਾਨ ਪ੍ਰਾਪਤ ਕਰਨ ਲਈ ਵਧਾਈ ਦਿੱਤੀ ਗਈ ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …