Friday, September 20, 2024

ਲੋਕ ਸਭਾ ਮੈਂਬਰ ਗੁਰਜੀਤ ਔਜਲਾ ਦੀਆਂ ਕੋਸਿਸ਼ਾਂ ਸਦਕਾ ਦੁਬਾਰਾ ਪਰਿਵਾਰ ਨੂੰ ਮਿਲਿਆ -ਗੁਲਾਮ ਫਰੀਦ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀਆਂ PPNJ2911201901ਕੋਸਿਸ਼ਾਂ ਸਦਕਾ 17 ਸਾਲ ਪਾਕਿਸਤਾਨ ਦੀ ਕੋਟ ਲਖਪਤ ਜੇਲ ਵਿੱਚ ਗੁਜਾਰਣ ਵਾਲੇ ਮਲੇਰਕੋਟਲਾ ਵਾਸੀ ਗੁਲਾਮ ਫਰੀਦ ਅੱਜ ਆਪਣੀ ਮਾਂ ਨੂੰ ਮਿਲਿਆ।
         ਮਿਲੀ ਜਾਣਕਾਰੀ ਅਨੁਸਾਰ ਮਲੇਰਕੋਟਲਾ ਵਾਸੀ ਗੁਲਾਮ ਫਰੀਦ 2002 ਵਿੱਚ ਗਲਤੀ ਨਾਲ ਭਾਰਤ-ਪਾਕਿਸਤਾਨ ਦੀ ਸਰਹੱਦ ਨੂੰ ਪਾਰ ਕਰ ਗਿਆ ਸੀ ਤੇ ਪਾਕਿਸਤਾਨੀ ਪੰਜਾਬ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਸੀ।ਅਦਾਲਤ ਵਲੋਂ ਉਸ ਨੂੰ 13 ਸਾਲ ਦੀ ਸਜਾ ਸੁਣਾਈ ਗਈ।ਭਾਰਤ ਵੱਸਦੇ ਮਾਪਿਆ ਨੇ ਉਸਦੀ ਬਹੁਤ ਭਾਲ ਕੀਤੀ ਬਹੁਤ ਭਾਲ ਕੀਤੀ, ਪਰ ਕੋਈ ਪਤਾ ਨਾ ਲੱਗਾ ਤਾਂ ਉਨ੍ਹਾਂ ਨੇ ਗੁਲਾਮ ਫਰੀਦ ਨੂੰ ਮਰਿਆ ਸਮਝ ਕੇ ਵਾਪਸੀ ਦੀ ਆਸ ਛੱਡ ਦਿਤੀ।ਗੁਲਾਮ ਫਰੀਦ ਦੇ ਜਾਣ ਦੇ 17 ਸਾਲ ਬਾਅਦ ਮਾਪਿਆਂ ਨੇ ਜਦ ਮਲੇਰਕੋਟਲਾ ਨਗਰ ਪੰਚਾਇਤ ਦੇ ਕੌਂਸਲਰ ਬੇਅੰਤ ਕਿੰਗਰਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਸ਼ੋਸ਼ਲ ਮੀਡੀਆ ‘ਤੇ ਉਸ ਦੀ ਗੁੰਮਸ਼ੁਦਗੀ ਦੀ ਜਾਣਕਾਰੀ ਸਾਂਝੀ ਕੀਤੀ।ਜਿਸ ਨੂੰ ਦੇਖ ਕੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਅੂਜਲਾ ਨੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਪੂਰੀ ਜਾਣਕਾਰੀ ਹਾਸਲ ਕਰਕੇ ਗੁਲਾਮ ਫਰੀਦ ਦੀ ਭਾਲ ਲਈ ਆਪਣੇ ਯਤਨ ਸ਼ੁਰੂ ਕੀਤੇ।ਗੁਲਾਮ ਫਰੀਦ ਦੇ ਬਿਨ੍ਹਾਂ ਕਿਸੇ ਜ਼ੁਰਮ ਪਾਕਿਸਤਾਨ ਦੀ ਕੋਟ ਲਖਪਤ ਜੇਲ ਵਿੱਚ ਕੈਦ ਹੋਣ ਬਾਰੇ ਪਤਾਲ ਲੱਗਾ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਦੇਸ਼ ਦੇ ਵਿਦੇਸ਼ ਮੰਤਰੀ ਨਾਲ ਮਿਲਵਾ ਕਰ ਕੇਸ ਦੀ ਖੁਦ ਪੈਰਵਾਈ ਕੀਤੀ।ਔਜਲਾ ਦੀਆਂ ਕੋਸਿਸ਼ਾਂ ਸਦਕਾ ਪਾਕਿਸਤਾਨ ਵਿੱਚ ਕੈਦ ਗੁਲਾਮ ਫਰੀਦ ਨੂੰ ਵਾਈਟ ਪਾਸਪੋਰਟ ਭੇਜ ਕੇ ਪਾਕਿਸਤਾਨੀ ਜੇਲ ਤੋਂ ਮੁਕਤ ਕਰਵਾਇਆ ਗਿਆ।
            ਚਾਰ ਭਰਾਵਾਂ ਤੇ ਤਿੰਨ ਭੈਣਾਂ ਦੇ ਭਰਾ ਗੁਲਾਮ ਫਰੀਦ ਨੂੰ ਮਲੇਰਕੋਟਲੇ ਤੋਂ ਲੈਣ ਲਈ ਅੰਮ੍ਰਿਤਸਰ ਪੁੱਜੇ ਬਜੁਰਗ ਮਾਤਾ ਸਦੀਕਨ ਜਦ 17 ਸਾਲ ਬਾਅਦ ਆਪਣੇ ਬੇਟੇ ਦੇ ਗੱਲ ਲੱਗੀ ਤਾਂ ਆਪਣੇ ਬੇਟੇ ਨੂੰ ਜਿੰਦਾ ਦੇਖ ਮਾਤਾ ਦੀਆਂ ਅੱਖਾਂ ਵਿੱਚ ਬੇਬਹਾ ਅੱਥਰੂ ਆ ਗਏ।ਇਸ ਸਮੇਂ ਉਨ੍ਹਾਂ ਨਾਲ ਆਏ ਬੇਅੰਤ ਕਿੰਗਰਾ, ਬੀਸ਼ਮ ਕਿੰਗਰ ਤੇ ਜੀਆ ਫਰੂਕ ਨੇ ਪੱੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਰਜੀਤ ਸਿੰਘ ਔਜਲਾ ਤੇ ਸੁਖਜਿੰਦਰ ਸਿੰਘ ਸੁੱਖ ਔਜਲਾ ਦਾ ਸ਼ੁਕਰਾਨਾ ਕੀਤਾ।ਗੁਰਜੀਤ ਸਿੰਘ ਔਜਲਾ ਦੇ ਭਰਾਤਾ ਸੁਖਜਿੰਦਰ ਸਿੰਘ ਸੁੱਖ ਔਜਲਾ ਦੀ ਹਾਜਰੀ ਵਿੱਚ ਗੱਲਬਾਤ ਕਰਦਿਆਂ ਪਾਕਿਸਤਾਨੀ ਜੇਲ ਤੋਂ ਬਾਹਰ ਆਏ ਗੁਲਾਮ ਫਰੀਦ ਨੇ ਕਿਹਾ ਕਿ ਉਸ ਨੇ ਆਪਣੀ ਜਿੰਦਗੀ ਵਿੱਚ ਦੁਬਾਰਾ ਆਪਣੇ ਮਾਪਿਆਂ ਨੂੰ ਮਿਲਣ ਦੀ ਆਸ ਛੱਡ ਦਿੱਤੀ ਸੀ, ਪਰ ਉਹ ਅੱਜ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੀਆਂ ਕੋਸਿਸ਼ਾਂ ਸਦਕਾ ਦੁਬਾਰਾ ਆਪਣੇ ਪਰਿਵਾਰ ਨੂੰ ਮਿਲਿਆ ਹੈ।
             ਇਸ ਸਮੇਂ ਹੋਰਨਾਂ ਤੋਂ ਇਲਾਵਾ ਨੌਜੁਆਨ ਆਗੂ ਸੁਖਜਿੰਦਰ ਸਿੰਘ ਸੁੱਖ ਔਜਲਾ, ਕੰਵਲਜੀਤ ਸਿੰਘ ਲਾਲੀ ਮੀਰਾਂਕੋਟ, ਬੇਅੰਤ ਕਿੰਗਰ, ਬੀਸ਼ਮ ਕਿੰਗਰ, ਜੀਆ ਫਰੂਕ ਸਮੇਤ ਗੁਲਾਮ ਫਰੀਦ ਦੇ ਪਰਿਵਾਰਿਕ ਮੈਂਬਰ ਹਾਜਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply