Friday, September 20, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਖੇਡਾਂ ਦਾ ਸਮਾਪਨ ਅਤੇ ਸਨਮਾਨ ਸਮਾਰੋਹ ਆਯੋਜਿਤ

ਅੰਮ੍ਰਿਤਸਰ, 28 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ PPNJ2811201916ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ 20ਵੀਆਂ ਰਾਜ ਪੱਧਰੀ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਖੇਡਾਂ ਵਿੱਚ 25 ਤੋਂ 27 ਨਵੰਬਰ ਤੱਕ ਚੱਲੇ ਤਾਈਕਵਾਂਡੋ, ਚੈਸ, ਟੇਬਲ ਟੈਨਿਸ, ਰੋਪ ਸਕਿਪਿੰਗ (ਰੱਸੀ ਟੱਪਣ), ਬੈਡਮਿੰਟਨ ਅਤੇ ਫੈਨਸਿੰਗ ਦੇ ਮੁਕਾਬਲਿਆਂ ਦਾ ਸਮਾਪਨ ਅਤੇ ਸਨਮਾਨ ਸਮਾਰੋਹ ਜੀ.ਟੀ ਰੋਡ ਸਕੂਲ ਵਿਖੇ ਹੋਇਆ।ਸਕੂਲ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਨੇ ਆਏ ਹੋੇਏ ਮਹਿਮਾਨਾਂ ਦਾ ਸੁਆਗਤ ਕੀਤਾ।ਸਮਾਰੋਹ ਦਾ ਆਰੰਭ ਸਕੂਲ ਸ਼ਬਦ ਨਾਲ ਹੋਇਆ। ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਨੇ ਹਾਜ਼ਰ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਸਕੂਲ ਅਤੇ ਮੈਂਬਰ ਇੰਚਾਰਜ ਜੀ.ਟੀ ਰੋਡ ਸਕੂਲ ਭਾਗ ਸਿੰਘ ਅਣਖੀ ਅਤੇ ਮੈਂਬਰ ਇੰਚਾਰਜ ਪ੍ਰੋ. ਹਰੀ ਸਿੰਘ, ਮੋਹਨਜੀਤ ਸਿੰਘ ਭੱਲਾ, ਅਵਤਾਰ ਸਿੰਘ ਅਤੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਭਾਗ ਸਿੰਘ ਅਣਖੀ ਨੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਸਫਲਤਾ ਤੇ ਵਧਾਈ ਦਿੰਦੇ ਹੋਏ ਭਵਿਖ ਲਈ ਸ਼ੁਬਕਾਮਨਾਵਾਂ ਦਿੱਤੀਆਂ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਪ੍ਰੋਗਰਾਮ ਦੌਰਾਨ ਵਾਈਸ ਪ੍ਰਿੰਸੀਪਲ ਸ੍ਰੀਮਤੀ ਰੇਣੂ ਆਹੂਜਾ, ਮੁੱਖ ਅਧਿਆਪਕਾ ਸ਼੍ਰੀਮਤੀ ਨਿਸ਼ਚਿੰਤ ਕੌਰ, ਸ਼੍ਰੀਮਤੀ ਕਵਲਪ੍ਰੀਤ ਕੌਰ, ਸ਼੍ਰੀਮਤੀ ਰਵਿੰਦਰ ਕੌਰ, ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ, ਸਕੂਲ ਦੇ ਸਾਰੇ ਡੀ.ਪੀ.ਈ, ਕੋਚ, ਅਤੇ ਵੱਡੀ ਗਿਣਤੀ ‘ਚ ਵੱਖ-ਵੱਖ ਸਕੂਲਾਂ ਦੇ ਖਿਡਾਰੀ ਹਾਜ਼ਰ ਸਨ ।
ਇਹਨਾਂ ਮੁਕਾਬਲਿਆਂ ਵਿੱਚ ਰੋਪ ਸਕਿਪਿੰਗ ਅੰਡਰ-14 ਲੜਕਿਆਂ ਵਿੱਚ ਜੀ.ਟੀ ਰੋਡ ਸਕੂਲ ਪਹਿਲੇ ਬਸੰਤ ਐਵੀਨਿਊ ਦੂਜੇ ਅਤੇ ਗੋਲਡਨ ਐਵੀਨਿਊ ਤੀਜੇ ਸਥਾਨ ‘ਤੇ ਰਿਹਾ। ਲੜਕੀਆਂ ਵਿੱਚ ਬਸੰਤ ਐਵਨਿਊ ਪਹਿਲੇ, ਜੀ.ਟੀ ਰੋਡ ਦੂਜੇ ਅਤੇ ਗੋਲਡਨ ਐਵੀਨਿਊ ਤੀਜੇ ਸਥਾਨ ‘ਤੇ ਰਿਹਾ।ਅੰਡਰ-17 ਲੜਕਿਆਂ ਵਿੱਚ ਜੀ.ਟੀ ਰੋਡ ਸਕੂਲ ਪਹਿਲੇ, ਬਸੰਤ ਐਵੀਨਿਊ ਦੂਜੇ ਅਤੇ ਫਰੈਂਡਜ਼ ਐਵੀਨਿਊ ਤੀਜੇ ਸਥਾਨ ‘ਤੇ ਰਹੇ, ਜਦਕਿ ਲੜਕੀਆਂ ਵਿੱਚ ਗੋਲਡਨ ਐਵੀਨਿਊ ਜੀ.ਟੀ ਰੋਡ ਦੂਜੇ ਅਤੇ ਬਸੰਤ ਐਵੀਨਿਊ ਤੀਜੇ ਸਥਾਨ ੇ ਰਿਹਾ।ਬੈਡਮਿੰਟਨ ਅੰਡਰ-14 ਲੜਕਿਆਂ ਵਿੱਚ ਬਸੰਤ ਐਵੀਨਿਊ ਪਹਿਲੇ, ਤਰਨਤਾਰਨ ਦੂਜੇ ਅਤੇ ਭਗਤਾਂਵਾਲਾ ਤੀਜੇ ਸਥਾਨ ‘ਤੇ ਰਹੇ।ਲੜਕੀਆਂ ਵਿੱਚ ਭਗਤਾਂਵਾਲਾ ਪਹਿਲੇ, ਜੀ.ਟੀ ਰੋਡ ਦੂਜੇ ਅਤੇ ਪਰਾਗਦਾਸ ਤੀਜੇ ਸਥਾਨ ‘ਤੇ ਰਹੇ।ਅੰਡਰ-17 ਲੜਕਿਆਂ ਵਿੱਚ ਗੋਲਡਨ ਐਵੀਨਿਊ ਪਹਿਲੇ, ਭਗਤਾਂਵਾਲਾ ਦੂਜੇ ਅਤੇ ਸੁਲਤਾਨਵਿੰਡ ਤੀਜੇ ਸਥਾਨ ‘ਤੇ ਰਹੇ ਆਏ।ਲੜਕੀਆਂ ਵਿੱਚ ਭਗਤਾਂਵਾਲਾ ਪਹਿਲੇ ਬਸੰਤ ਐਵੀਨਿਊ ਦੂਜੇ ਅਤੇ ਜੀ.ਟੀ ਰੋਡ ਤੀਜੇ ਸਥਾਨ ‘ਤੇ ਰਹੇ।ਟੇਬਲ ਟੈਨਿਸ ਵਿੱਚ ਅੰਡਰ-14 ਲੜਕੇ ਅਤੇ ਲੜਕੀਆਂ ਦੋਹਾਂ ਵਿੱਚ ਬਸੰਤ ਐਵਨਿਊ ਪਹਿਲੇ ਅਤੇ ਜੀ.ਟੀ ਰੋਡ ਸਕੂਲ ਦੂਜੇ ਸਥਾਨ ‘ਤੇ ਰਿਹਾ। ਫੈਨਸਿੰਗ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਤਿੰਨੋ ਮੁਕਾਬਲਿਆਂ ਵਿੱਚ ਜੀ.ਟੀ ਰੋਡ ਪਹਿਲੇ ਸਥਾਨ ‘ਤੇ ਰਿਹਾ।ਜਦਕਿ ਅੰਡਰ-17 ਮੁਕਾਬਲੇ ਵਿੱਚ ਬੰਸਤ ਐਵੀਨਿਊ ਦੂਜੇ ਅਤੇ ਝਬਾਲ ਤੀਜੇ ਸਥਾਨ ‘ਤੇ ਰਹੇ ਅਤੇ ਅੰਡਰ-19 ਮੁਕਾਬਲੇ ਵਿੱਚ ਝਬਾਲ ਸਕੂਲ ਦੇ ਦੂਜਾ ਅਤੇ ਮਜੀਠਾ ਬਾਈਪਾਸ ਤੇ ਤੀਜਾ ਸਥਾਨ ਹਾਸਲ ਕੀਤਾ।ਤਾਈਕਵਾਂਡੋ ਅੰਡਰ-19 ਗਰੁੱਪ ਵਿਚ ਜੀ.ਟੀ ਰੋਡ ਪਹਿਲੇ, ਸੁਲਤਾਨਵਿੰਡ ਦੂਜੇ ਅਤੇ ਮਜੀਠਾ ਬਾਈਪਾਸ ਤੀਜੇ ਸਥਾਨ ‘ਤੇ ਰਹੇ ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply