Friday, September 20, 2024

ਅੰਮ੍ਰਿਤਸਰ ਦੇ ਮੈਰੀਟੋਰੀਅਸ ਸਕੂਲ ‘ਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵਲੋ ਪ੍ਰੋਗਰਾਮ

ਸਵੱਛ ਭਾਰਤ ਤੇ ਜਲ ਸ਼ਕਤੀ ਥੀਮ ‘ਤੇ ਕਵਿਜ਼, ਚਿੱਤਰ ਤੇ ਲੇਖ ਮੁਕਾਬਲੇ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਦੀ ਅੰਮ੍ਰਿਤਸਰ ਇਕਾਈ PPNJ2911201903ਵਲੋਂ ਅੰਮਿ੍ਤਸਰ ਦੇ ਮੈਰੀਟੋਰੀਅਸ ਸਕੂਲ ਵਿੱਚ ਸਵੱਛ ਭਾਰਤ ਅਤੇ ਜਲ ਸ਼ਕਤੀ ਅਭਿਆਨ ਦਾ ਸੁਨੇਹਾ ਦਿੰਦਾ ਇਕ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ।ਸੰਵਿਧਾਨ ਵਿੱਚ ਦੱਸੇ ਗਏ ਨਾਗਰਿਕਾਂ ਦੇ ਕਰਤੱਵਾਂ ਬਾਰੇ ਵੀ ਵਿਚਾਰ ਪ੍ਰਗਟ ਕੀਤੇ ਗਏ।ਮੰਚ ਤੋਂ ਬੋਲਦਿਆਂ ਮਿਨਿਸਟਰੀ ਆਫ ਆਈ ਐਂਡ ਬੀ ਦੇ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜਿਥੇ ਲੋਕ ਆਪਣੇ ਸੰਵਿਧਾਨਿਕ ਅਧਿਕਾਰਾਂ ਬਾਰੇ ਸੁਚੇਤ ਹਨ, ਉਥੇ ਹੀ ਸੰਵਿਧਾਨਿਕ ਕਰਤਵਾਂ ਨੂੰ ਵੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ।ਉਨਾਂ ਕਿਹਾ ਕਿ ਸਵੱਛਤਾ ਅਤੇ ਪਾਣੀ ਦੀ ਸਾਂਭ ਸੰਭਾਲ ਦਾ ਸੁਨੇਹਾ ਗੁਰੂਆਂ ਵਲੋਂ ਸੈਂਕੜੇ ਸਾਲ ਪਹਿਲਾਂ ਤੇ ਸੰਵਿਧਾਨ ਵਿੱਚ ਵੀ ਦਿੱਤਾ ਗਿਆ ਹੈ।ਇਸ ਲਈ ਸਵੱਛਤਾ ਦੇ ਸੁਨੇਹੇ ਨੂੰ ਧਾਰਮਿਕ ਪੱਖੋਂ ਵੀ ਸਮਝਣ ਦੀ ਲੋੜ ਹੈ।ਸਕੂਲ ਪਿ੍ਰੰਸੀਪਲ ਦਲਜਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।
            ਸੰਵਿਧਾਨ ਸਬੰਧੀ ਕੁਇਜ਼ ਮੁਕਾਬਲੇ ਜੇਤੂ 10 ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਚਿੱਤਰ ਮੁਕਾਬਲੇ ਵਿੱਚ ਮਨਪ੍ਰੀਤ ਕੌਰ ਨੂੰ ਪਹਿਲਾ, ਮਨਦੀਪ ਕੌਰ ਨੂੰ ਦੂਜਾ, ਦੀਕਸ਼ਾ ਨੂੰ ਤੀਜਾ ਅਤੇ ਰਿੰਪੀ ਨੂੰ ਚੌਥਾ ਸਥਾਨ ਹਾਸਲ ਹੋਇਆ।ਲੇਖ ਮੁਕਾਬਲੇ ਵਿੱਚ ਕਾਜਲ ਨੇ ਪਹਿਲਾ, ਸਿਮਰਜੀਤ ਕੌਰ ਨੇ ਦੂਜਾ, ਨੰਦਨੀ ਨੇ ਤੀਜਾ ਅਤੇ ਰਾਜਵੀਰ ਕੌਰ ਨੇ ਚੌਥਾ ਸਥਾਨ ਹਾਸਿਲ ਕੀਤਾ।ਬੱਚਿਆਂ ਨੂੰ ਆਪਣੇ ਚਾਰ ਚੁਫੇਰੇ ਨੂੰ ਸਾਫ ਰੱਖਣ ਸਬੰਧੀ ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਸਹੁੰ ਚੁਕਾਈ ਗਈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply