Friday, September 20, 2024

ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਕੀਤੀ ਕਰਤਾਰਪੁਰ ਸਾਹਿਬ (ਪਾਕਿ) ਦੀ ਯਾਤਰਾ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਨੇ ਸਾਂਝੇ ਤੌਰ ‘ਤੇ `ਕਿਰਤ ਕਰੋ, ਵੰਡ ਛਕੋ` ਦੇ PPNJ1512201913ਸੰਕਲਪ ਦਾ ਹੋਕਾ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਸ੍ਰੀ ਕਰਤਾਰਪੁਰ ਸਾਹਿਬ (ਪਾਕਿ) ਦੀ ਯਾਤਰਾ ਕੀਤੀ ਅਤੇ ਦੋਹਾਂ ਮੁਲਕਾਂ `ਚ ਅਮਨ ਸ਼ਾਂਤੀ ਅਤੇ ਤਰੱਕੀ ਦੀ ਕਾਮਨਾ ਕੀਤੀ।
              ਕਥਾਕਾਰ ਦੀਪ ਦੇਵਿੰਦਰ ਸਿੰਘ ਅਤੇ ਸ਼ਾਇਰ ਦੇਵ ਦਰਦ ਦੀ ਅਗਵਾਈ ਵਿਚ ਗਏ ਗ਼ਜ਼ਲਗੋ ਐਸ.ਨਸੀਮ, ਅਰਤਿੰਦਰ ਸੰਧੂ, ਕਾਲਮ ਨਵੀਸ ਮਨਮੋਹਨ ਢਿਲੋਂ, ਸੈਲਿੰਦਰਜੀਤ ਰਾਜਨ, ਹਰਜੀਤ ਸੰਧੂ, ਮਨਜੀਤ ਸਿੰਘ ਵੱਸੀ, ਰਾਜਖੁਸ਼ਵੰਤ ਸਿੰਘ ਸੰਧੂ ਅਤੇ ਪ੍ਰਤੀਕ ਸਹਿਦੇਵ ਸਾਹਿਤਕਾਰਾਂ ਹਾਜਰੀ ਭਰੀ ਜਦਕਿ ਲਹਿੰਦੇ ਪੰਜਾਬ ਤੋਂ ਪ੍ਰਮੁੱਖ ਗ਼ਲਪਕਾਰ ਅਹਿਸਾਨ ਬਾਜਵਾ ਦੀ ਅਗਵਾਈ `ਚ ਫਕੀਰ ਸਈਅਦ ਸੈਫੂਦੀਨ, ਯਇਆ ਉਲ ਸਰਾਏ, ਅਹਿਮਦ ਰਜਾ, ਮੀਆਂ ਆਸਿਫ ਅਲੀ, ਮੁਹੰਮਦ ਅਸਿਫ, ਅਹਿਮਦ ਹੁਸੈਨ, ਸਮਰੀਨਾ ਅਸਿਫ ਆਦਿ ਸਾਹਿਤਕ ਸ਼ਖਸ਼ੀਅਤਾਂ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋਈਆਂ ਅਤੇ ਸਾਂਝੇ ਰੂਪ ਵਿੱਚ ਪੰਗਤ ਬੈਠ ਕੇ ਲੰਗਰ ਛਕਿਆ।
            ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ ਤਾਮੀਰ ਕੀਤੇ ਭਾਈ ਅਜਿਤਾ ਜੀ ਬਜ਼ਾਰ ਅੰਦਰ ਆਮ ਲੋਕਾਂ ਦੀ ਹਾਜ਼ਰੀ `ਚ ਦੋਹਾਂ ਮੁਲਕਾਂ ਦੇ ਸਾਹਿਤਕਾਰਾਂ ਭਾਵੁਕ ਹੁੰਦਿਆਂ ਕਿਹਾ ਕਿ ਇਕ ਭਾਸ਼ਾ, ਇਕ ਸਭਿਆਚਾਰ ਤੇ ਇਕੋ ਜਿਹੇ ਜੀਣ ਥੀਣ ਵਾਲੇ ਲ਼ੋਕਾਂ ਨੂੰ ਬਾਬੇ ਨਾਨਕ ਦੀ ਇਸ ਧਰਤੀ ਤੋਂ ਮਨੁਖੀ ਸਾਂਝ ਦਾ ਨਵਾਂ ਅਧਿਆਏ ਸ਼ੁਰੂ ਕਰਨ ਦੀ ਪਹਿਲ ਕਦਮੀਂ ਕਰਨੀ ਚਾਹੀਦੀ ਹੈ।ਉਹਨਾਂ ਦੋਹਾਂ ਸਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਲਾਂਘੇ ਹੋਰ ਖੋਲਣੇ ਚਾਹੀਦੇ ਹਨ।ਹਾਜਿਰ ਸਾਹਿਤਕਾਰਾਂ ਵਲੋਂ ਸ਼ਬਦ ਅਤੇ ਸੰਵਾਂਦ ਸਭਿਆਚਾਰ ਨੂੰ ਪ੍ਰਫੁਲਤ ਕਰਨ ਹਿਤ ਦੋਹਾਂ ਪੰਜਾਬਾਂ ਦੇ ਅਦਬੀ ਲੋਕਾਂ ਦੀ ਸਾਹਿਤਕ ਮਿਲਣੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕਰਵਾਉਣ ਬਾਰੇ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ ਤਾਂ ਜੋ ਇਹ ਪਵਿਤਰ ਅਸਥਾਨ ਭਾਈਚਾਰਿਕ ਸਾਂਝ ਵਜੋਂ ਵੀ ਦੁਨੀਆਂ ਭਰ ਵਿਚ ਜਾਣਿਆ ਜਾ ਸਕੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply