Monday, December 23, 2024

30ਵਾਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਸ਼ੁਰੂ

ਸੋਨੀਪਤ ਦੀ ਬਾਬਾ ਪੱਲਾ ਹਾਕੀ ਕਲੱਬ ਤੇ 3-1 ਨਾਲ ਸ਼ਾਨਦਾਰ ਜਿੱਤ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – 30ਵਾਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਗੁਰੂ ਨਾਨਕ ਦੇਵ Hockeyਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਦੇ ਵਿੱਚ ਸ਼ੁਰੂ ਹੋਇਆ।ਜਿਸ ਦੇ ਉਦਘਾਟਨ ਮੌਕੇ ਸਾਬਕਾ ਕੇਂਦਰੀ ਮੰਤਰੀ ਅਨਿਲ ਸ਼ਾਸ਼ਤਰੀ, ਡਾ. ਅਵਤਾਰ ਸਿੰਘ, ਸਾਬਕਾ ਐਮ.ਪੀ ਕਮਲ ਚੌਧਰੀ ਤੇ ਚੇਅਰਮੈਨ ਟੂਰਨਾਮੈਂਟ, ਕੇ.ਡੀ ਪਰਾਸ਼ਰ ਪ੍ਰਬੰਧਕੀ ਸਕੱਤਰ, ਬ੍ਰਿਗੇਡੀਅਰ ਉਲੰਪੀਅਨ ਹਰਚਰਨ ਸਿੰਘ, ਗੁਰਮੀਤ ਸਿੰਘ ਮੀਤਾ, ਅਜਿੰਦਰਪਾਲ ਸਿੰਘ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਰਾਕੇਸ਼ ਭਾਟੀਆ ਤੇ ਗੁਰਿੰਦਰ ਸਿੰਘ ਹਾਜਰ ਸਨ।
          ਅੱਜ ਦੇ ਖੇਡੇ ਗਏ ਉਦਘਾਟਨੀ ਮੈਚ ਦੇ ਵਿਚੋਂ ਐਨ.ਸੀ.ਓ.ਈ ਸੋਨੀਪਤ ਨੇ ਬਾਬਾ ਪੱਲਾ ਸਪੋਰਟਸ ਕਲੱਬ ਨੂੰ 3-1 ਨਾਲ ਹਰਾ ਕੇ ਅਗਲੇ ਗੇੜ ਦੇ ਵਿਚ ਪ੍ਰਵੇਸ਼ ਕੀਤਾ।ਸੋਨੀਪਤ ਦੀ ਟੀਮ ਵੱਲੋਂ ਪਹਿਲਾ ਗੋਲ ਤੀਜੇ ਮਿੰਟ ’ਚ ਪੈਨਾਲਟੀ ਕਾਰਨਰ ਰਾਂਹੀ ਮੋਹਿਤ ਕੁਮਾਰ ਨੇ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾਈ ਤੇ ਬਾਬਾ ਪੱਲਾ ਸਪੋਰਟਸ ਕਲੱਬ ਦੀ ਟੀਮ ਦੇ ਦਿਲਪ੍ਰੀਤ ਸਿੰਘ ਨੇ 42ਵੇਂ ਮਿੰਟ ’ਚ ਮੈਦਾਨੀ ਗੋਲ ਦਾਗ ਕੇ ਟੀਮ ਨੂੰ 1-1 ਦੀ ਬਰਾਬਰੀ ਤੇ ਲੈ ਆਦਾਂ। ਸੋਨੀਪੱਤ ਦੀ ਟੀਮ ਵੱਲੋਂ ਦੂਜਾ ਗੋਲ ਅਕਸ਼ੇ ਐਂਟਿੰਲ ਨੇ 57ਵੇਂ ਮਿੰਟ ’ਚ ਮੈਦਾਨੀ ਕਰਕੇ ਟੀਮ ਨੂੰ 2-1 ਨਾਲ ਲੀਡ ਦਿਵਾਈ ਤੇ ਤੀਜਾ ਗੋਲ ਵੀ ਸੋਨੀਪਤ ਦੀ ਟੀਮ ਦੇ ਯੋਗੇਸ਼ ਨੇ 60ਵੇਂ ਮਿੰਟ ’ਚ ਪੈਨਾਲਟੀ ਕਾਰਨਰ ਰਾਂਹੀ ਦਾਗ ਕੇ ਟੀਮ ਨੂੰ 3-1 ਨਾਲ ਜਿੱਤ ਦਿਵਾਈ।15 ਦਸੰਬਰ ਨੂੰ ਹਾਕੀ ਭੋਪਾਲ ਤੇ ਸਪੋਰਟਸ ਕਾਲਜ ਲਖਨੳੂ ਦਰਮਿਆਨ ਸ਼ਾਮ 2 ਵਜੇ ਖੇਡਿਆ ਜਾਵੇਗਾ।ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਇੰਡੀਅਨ ਆਇਲ, ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਬੜੋਦਾ, ਇਫਕੋ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply