Monday, December 23, 2024

ਚੀਫ ਖਾਲਸਾ ਦੀਵਾਨ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਦੋੜ ਦਾ ਆਯੋਜਨ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ PPNJ1512201918ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਦੀਵਾਨ ਦੇ ਸਕੂਲਾਂ ਤੋਂ ਸਵੇਰੇ 9:00 ਵਜੇ ਮੈਰਾਥਨ ਰੇਸ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਕਰੀਬ 8000 ਸੀਨੀਅਰ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਦੇ ਹੁਕਮਾਂ ਅਨੁਸਾਰ ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਖੇਤਰਾਂ ਵਿੱਚ ਸਥਿਤ ਸੀ.ਕੇ.ਡੀ ਸਕੂਲਾਂ ਵਲੋਂ ਵੀ ਆਪੋ-ਆਪਣੇ ਇਲਾਕਿਆਂ ਵਿੱਚ ਮੈਰਾਥਨ ਦੌੜ ਕਰਵਾਈ ਗਈ।
            ਦੀਵਾਨ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸਕੈਡੰਰੀ ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਮੂਲ ਮੰਤਰ ਉਚਾਰਣ ਤੇ ਅਰਦਾਸ ਉਪਰੰਤ “ਬੋਲੇ ਸੋ ਨਿਹਾਲ” ਦੀ ਗੁੰਜ਼ ਵਿਚ ਪ੍ਰਧਾਨ ਨਿਰਮਲ ਸਿੰਘ ਵਲੋਂ ਮੈਰਾਥਨ ਦੌੜ ਨੂੰ ਹਰੀ ਝੰਡੀ ਦਿਖਾਈ ਗਈ।ਉਨਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਵਲੋਂ ਆਯੋਜਿਤ ਮੈਰਾਥਨ ਦੌੜ ਦਾ ਮਕਸਦ ਗੁਰ-ਉਪਦੇਸ਼ਾਂ ਅਨੁਸਾਰ ਲੋਕਾਂ ਵਿਚ ਸਾਫ਼-ਸੁਥਰੇ ਵਾਤਾਵਰਣ ਲਈ ਜਾਗੁਰਕਤਾ ਪੈਦਾ ਕਰਨਾ ਅਤੇ ਤੰਦਰੁਸਤ ਸਮਾਜ ਤੇ ਪੰਜਾਬ ਦੀ ਸਿਰਜਣਾ ਕਰਨਾ ਹੈ।ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਭਾਗ ਸਿੰਘ ਅਣਖੀ ਨੇ ਆਸ ਜਤਾਈ ਕਿ ਗੁਰੂ ਸਾਹਿਬ ਦੇ ਸੰਦੇਸ਼ਾਂ ਨੂੰ ਅਮਲੀ ਰੂਪ ਦੇਣ ਦੇ ਅਸਲ ਮਨੋਰਥ ਨਾਲ ਆਯੋਜਿਤ ਧਾਰਮਿਕ ਮੈਰਾਥਨ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਸਫ਼ਲ ਸਿੱਧ ਹੋਵੇਗੀ।
            ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇੇ ਅਤੇ ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ ਨੇ ਕਿਹਾ ਕਿ ਹਰ ਸਿੱਖ ਨੂੰ ਵਾਤਾਵਰਣ ਸਤੁੰਲਨ ਕਾਇਮ ਰੱਖਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ।ਮੈਰਾਥਨ ਦੌੜ ਬੱਚਿਆਂ ਦੀ ਚੰਗੀ ਸਿਹਤ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਅਤੇ ਉਪਦੇਸ਼ਾਂ ਨੂੰ ਸਮਾਜ ਵਿਚ ਪ੍ਰਚਾਰਨ-ਪ੍ਰਸਾਰਨ ਦਾ ਇਕ ਬੇਹਤਰੀਨ ਤਰੀਕਾ ਹੈ।
           ਸੀ.ਕੇ.ਡੀ. ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਦੀ ਨਿਗਰਾਨੀ ਹੇਠ ਸ਼ਹਿਰ ਦੇ ਬਾਕੀ 9 ਸੀ.ਕੇ.ਡੀ ਸਕੂਲਾਂ ਜਿਹਨਾਂ ਵਿੱਚ ਰਣਜੀਤ ਐਵੀਨਿਊ, ਮਜੀਠਾ ਰੋਡ ਬਾਈਪਾਸ, ਬੰਸਤ ਐਵੀਨਿਊ, ਏਅਰਪੋਰਟ ਰੋਡ, ਸੁਲਤਾਨਵਿੰਡ ਲਿੰਕ ਰੋਡ, ਗੋਲਡਨ ਐਵਨਿਊ, ਸੁ਼ਭਮ ਇਨਕਲੇਵ, ਪਰਾਗਦਾਸ ਚੌਂਕ ਅਤੇ ਭਗਤਾਂਵਾਲਾ ਸ਼ਾਖਾਵਾਂ ਸ਼ਾਮਲ ਹਨ, ਤੋਂ ਮੈਰਾਥਨ ਦੌੜ 9:00 ਵਜੇ ਆਪੋ-ਆਪਣੇ ਨਿਸ਼ਚਿਤ ਸਥਾਨ ਤੋਂ ਸ਼ੁਰੂ ਕਰਵਾਈ ਗਈ।ਜਿਹੜੀ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਸ੍ਰੀ ਦਰਬਾਰ ਸਾਹਿਬ ਪੁੱਜੀ।ਜਿੱਥੇ ਸਮਾਪਤੀ ਦੀ ਅਰਦਾਸ ਦੀਵਾਨ ਦੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਵਲੋਂ ਕੀਤੀ ਗਈ।ਸ਼੍ਰੋਮਣੀ ਕਮੇਟੀ ਵਲੋਂ ਬੱਚਿਆਂ ਲਈ ਲੰਗਰ, ਚਾਹ ਦਾ ਪ੍ਰਬੰਧ ਕੀਤਾ ਗਿਆ।ਮੈਰਾਥਨ ਦੌੜ ਦੌਰਾਨ ਟਰੈਕ ਸੂਟ ਵਿੱਚ ਦੋੜਦੇ ਬੱਚਿਆਂ ਦੇ ਹੱਥਾਂ ਵਿਚ ਵਾਤਾਵਰਣ ਸਬੰਧੀ ਅਤੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਦੀਆਂ ਤਖਤੀਆਂ ਅਤੇ ਬੈਨਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।ਮੈਰਾਥਨ ਦੋਰਾਨ ਫਸਟ-ਏਡ ਵੈਨ, ਬੱਚਿਆਂ ਲਈ ਪਾਣੀ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ ਅਤੇ ਅਨੁਸਾਸ਼ਨ ਅਤੇ ਸਫ਼ਾਈ ਦਾ ਖਾਸ ਖਿਆਲ ਰੱਖਿਆ ਗਿਆ।
            ਇਸ ਮੋਕੇ ਮਨਮੋਹਨ ਸਿੰਘ ਭੱਲਾ, ਪ੍ਰੋ: ਹਰੀ ਸਿੰਘ, ਰਜਿੰਦਰ ਸਿੰਘ ਮਰਵਾਹਾ, ਮਨਮੋਹਨ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ, ਨਵਤੇਜ਼ ਸਿੰਘ ਨਾਰੰਗ, ਡਾ: ਜਸਬੀਰ ਸਿੰਘ ਸਾਬਰ, ਹਰਭਜਨ ਸਿੰਘ ਅੰਡਰ ਸੈਕਟਰੀ, ਸੀ.ਕੇ.ਡੀ ਡਾਇਰੈਕਟਰ ਡਾ: ਧਰਮਵੀਰ ਸਿੰਘ, ਸੀ.ਕੇ.ਡੀ ਮੈਂਬਰ ਸਾਹਿਬਾਨ ਅਤੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕ, ਸ਼ਾਮਲ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply