Saturday, August 29, 2026

12ਵੀਂ ਟੇਬਲ ਟੈਨਿਸ ਅੰਤਰ ਸਕੂਲ ਟੂਰਨਾਮੈਂਟ ‘ਚ ਪੁੱਜੇ ਕੈਬਨਿਟ ਮੰਤਰੀ ਸੋਨੀ

ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਗਤ ਜਯੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਦੀ ਗੋਲਡਨ ਜੁਬਲੀ ਸਮਾਰੋਹ ਦੌਰਾਨ 21 Dec pn---op sONI (1)ਸਕੂਲ ਦੀ ਸੰਸਥਾਪਕ ਸ੍ਰੀਮਤੀ ਸੰਤੋਸ਼ਪੁਰੀ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਦੋ ਦਿਨੀ ਬਾਰਹਵੀਂ ਅੰਤਰ-ਸਕੂਲ ਟੇਬਲ ਟੈਨਿਸ ਟੁਰਨਾਮੈਂਟ ਦਾ ਆਯੋਜਨ ਕੀਤਾ ਗਿਆ।ਸਮਾਗਮ ਵਿੱਚ ਓ.ਪੀ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
          ਸੋਨੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਅਕਤੀ ਦੇ ਜੀਵਨ ਵਿੱਚ ਅਨੁਸ਼ਾਸ਼ਨ ਪੈਦਾ ਕਰਦੀਆਂ ਹਨ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਬਣਾਉਂਦੀਆਂ ਹਨ।ਸਕੂਲ ਦੇ ਡਾਇਰੈਕਟਰ ਮੁਕੇਸ਼ ਪੁਰੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਵਿੱਚ ਸ਼ਹਿਰ ਦੇ 12 ਪ੍ਰਸਿੱਧ ਸਕੂਲਾਂ ਨੇ ਭਾਗ ਲਿਆ ਹੈ ਅਤੇ ਅੰਡਰ-12, ਅੰਡਰ-18 ਖਿਡਾਰੀ ਇਸ ਵਿਚ ਹਿੱਸਾ ਲੈ ਰਹੇ ਹਨ।ਸਕੂਲ ਦੀ ਕਮੇਟੀ ਵਲੋਂ ਓ.ਪੀ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ।
            ਸਾਬਕਾ ਕੌਮੀ ਖਿਡਾਰੀ ਮੋਹਿਤ ਕੁੰਦਰਾ, ਅੰਮ੍ਰਿਤਸਰ ਜਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਦੇ ਰੋਹਿਤ ਮਹਾਜਨ ਤੋਂ ਇਲਾਵਾ ਸਕੂਲ ਦੀ ਪ੍ਰਿੰਸੀਪਲ ਵਨੀਤਾ ਪੁਰੀ, ਸੁਮਿਤ ਪੁਰੀ ਅਤੇ ਨਿਰਦੇਸ਼ ਪੁਰੀ ਵੀ ਹਾਜ਼ਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply